India News

ਹੁਣ ਝੋਨੇ ਦੀ ਪਨੀਰੀ ਦਾ ਫਿਕਰ ਨਾ ਕਰੋ, ਸਰਕਾਰ ਨੇ ਨੰਬਰ ਕੀਤਾ ਜਾਰੀ, ਮਦਦ ਲਈ ਕੰਟਰੋਲ ਰੂਮ ਸਥਾਪਤ

ਹੜ੍ਹਾਂ ਨੇ ਪੰਜਾਬ ਦੇ ਵੱਡੇ ਹਿੱਸੇ ਵਿਚ ਤਬਾਹੀ ਮਚਾਈ ਹੈ। ਹੜ੍ਹਾਂ ਦੇ ਪਾਣੀ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਇਲਾਕਿਆਂ ਵਿਚ ਤਾਜ਼ਾ ਲੱਗੀ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਤੇ ਹੁਣ ਦੁਬਾਰਾ ਲੁਆਈ ਲਈ ਕਿਸਾਨਾਂ ਕੋਲ ਪਨੀਰੀ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਹੈ।

ਇਸ ਨੂੰ ਵੇਖਦੇ ਹੋਏ ਹੁਣ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਈ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਨੀਰੀ ਲਈ ਹੈਲਪ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਉਤੇ ਫੋਨ ਕਰਕੇ ਕਿਸਾਨ ਸਹਾਇਤਾ ਲੈ ਸਕਦੇ ਹਨ।

ਖੇਤੀਬਾੜੀ ਵਿਭਾਗ ਨੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ। ਜਿਸ ਲਈ ਕਿਸਾਨ ਵਾਸਤੇ ਟੈਲੀਫੋਨ ਨੰਬਰ 7710665725 ਜਾਰੀ ਕੀਤਾ ਹੈ। ਇਸ ਨੰਬਰ ਉਤੇ ਫੋਨ ਕਰਕੇ ਕਿਸਾਨ ਪਨੀਰੀ ਸਬੰਧੀ ਮੰਗ ਕਰ ਸਕਦੇ ਹਨ।

Video