Global News India News

ਮੋਹਾਲੀ ‘ਚ 48 ਖਿਡਾਰੀਆਂ ਦੀ ਵਿਗੜੀ ਸਿਹਤ, ਨਾਸ਼ਤੇ ਵਿੱਚ ਕਿਰਲੀ ਡਿੱਗੇ ਹੋਣ ਦਾ ਸ਼ੱਕ, ਹਸਪਤਾਲ ਭਰਤੀ

ਮੋਹਾਲੀ ਦੇ ਫੇਜ਼ 9 ਵਿੱਚ ਸਥਿਤ ਇੱਕ ਇਨਡੋਰ ਸਪੋਰਟਸ ਸਟੇਡੀਅਮ ਵਿੱਚ ਦਲੀਆ ਖਾਣ ਤੋਂ ਬਾਅਦ ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਇਹ ਦਲੀਆ ਖਾਣ ਵਾਲੇ ਸਾਰੇ 48 ਬੱਚਿਆਂ ਨੂੰ ਫੇਜ਼ 6 ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 

ਇਸ ਬਾਰੇ ਬਿਮਾਰ ਹੋਏ ਖਿਡਾਰੀਆਂ ਨੇ ਦੱਸਿਆ ਕਿ ਜਦੋਂ ਖਿਡਾਰੀਆਂ ਨੇ ਦਲੀਆ ਖਾ ਲਿਆ ਉਸ ਤੋਂ ਬਾਅਦ ਇੱਕ ਬੱਚੇ ਨੇ ਦਲੀਏ ਵਿੱਚ ਕਿਰਲੀ ਦੇਖੀ ਜਿਸ ਤੋਂ ਬਾਅਦ ਮੌਕੇ ‘ਤੇ ਹੀ ਚਾਰ-ਪੰਜ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ, ਜਿਸਦੀ ਸੂਚਨਾ ਤੁਰੰਤ ਉੱਥੇ ਮੌਜੂਦ ਕੋਚ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।

ਜ਼ਿਕਰ ਕਰ ਦਈਏ ਕਿ ਦਲੀਆ ਖਾਣ ਵਾਲੇ ਸਾਰੇ ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਸਿਹਤ ਵਿਭਾਗ ਨੇ ਸੈਂਪਲ ਲੈ ਲਏ ਹਨ। ਦਲੀਏ ਵਿੱਚ ਕਿਰਲੀ ਮਿਲਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਹੈ। 

ਇਸ ਬਾਰੇ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਘਰਾਂ ‘ਚ ਮਿਲਣ ਵਾਲੀਆਂ ਕਿਰਲੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ, ਦਲੀਏ ‘ਚ ਕਿਰਲੀਆਂ ਦੇਖ ਕੇ ਬੱਚਿਆਂ ਨੂੰ ਘਬਰਾਹਟ ਕਾਰਨ ਉਲਟੀਆਂ ਆ ਜਾਂਦੀਆਂ ਹਨ, ਇਸ ਦਾ ਕਾਰਨ ਬੱਚਿਆਂ ਦੇ ਅੰਦਰ ਦਾ ਡਰ ਹੀ ਹੈ, ਸਾਰੇ ਬੱਚਿਆਂ ਦੀ ਹਾਲਤ ਠੀਕ ਹੈ।

Video