ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਕਈ ਸਾਲਾਂ ਤੋਂ ਪੈਂਡਿੰਗ ਨਵੀਂ ਖੇਡ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਲਾਕ ਤੋਂ ਲੈ ਕੇ ਓਲੰਪਿਕ ਤਕ ਪੰਜਾਬ ਦੇ ਬੱਚੇ ਇਹ ਸਫ਼ਰ ਕਿਵੇਂ ਤੈਅ ਕਰਨਗੇ, ਇਹ ਸਾਰਾ ਕੁਝ ਪਾਲਿਸੀ ‘ਚ ਹੈ।
– ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 15 ਅਗਸਤ ਤਕ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
– ਸੂਬੇ ਦੀਆਂ ਸਾਰੀਆਂ 366 ਗਊਸ਼ਾਲਾਵਾਂ ਦੇ ਸਾਰੇ ਪੈਂਡਿੰਗ ਬਿਜਲੀ ਬਿਲ ਮਾਫ ਕਰ ਦਿੱਤੇ ਗਏ ਹਨ।
– ਸਾਕਾ ਨੀਲਾ ਤਾਰਾ ਤੋਂ ਪ੍ਰਭਾਵਿਤ ਸੈਨਿਕਾਂ ਦੀ ਸਹਾਇਤਾ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਕੀਤੀ।
– ਡੈਂਟਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਸਾਹਿਬ ‘ਚ ਐਸੋਸੀਏਟ ਪ੍ਰੋਫ਼ੈਸਰ ਭਰਤੀ ਕਰਨ ਦੀ ਪ੍ਰਵਾਨਗੀ।
– ਆਟਾ-ਦਾਲ ਸਕੀਮ ਤਹਿਤ ਘਰ-ਘਰ ਆਟਾ ਵੰਡਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਾਜਾਇਜ਼ ਆਟਾ ਦਾਲ ਸਕੀਮ ਲੈਣ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ।
– ਸਕਰੈਪ ਪਾਲਸੀ ਤਹਿਤ ਪੁਰਾਣੇ ਵ੍ਹੀਕਲਾਂ ਦੇ ਪੁਰਾਣੇ ਟੈਕਸ, ਪੈਨਲਟੀ ਮਾਫ਼ ਕਰ ਦਿੱਤੇ ਗਏ ਹਨ। ਇਸ ਨਾਲ ਪੁਰਾਣੇ ਵਾਹਨ ਸਕ੍ਰੈਪ ‘ਚ ਮਿਲ ਸਕਣਗੇ।
– ਆਯੁਰਵੈਦਿਕ ਯੂਨੀਵਰਸਿਟੀ ‘ਚ 14 ਸੁਪਰਵਾਈਜ਼ਰਾਂ ਤੇ 200 ਯੋਗਾ ਟ੍ਰੇਨਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
– ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਸਹੂਲਤਾਂ ਤੋਂ ਵਾਂਝੇ ਰਹਿਣਾ ਪੈਂਦਾ ਸੀ। ਹੁਣ ਉਨ੍ਹਾਂ ਨੂੰ ਸਕੀਮਾਂ ਦਾ ਲਾਭ ਲੈਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਅਧਿਕਾਰੀ ਲੇਬਰ ਚੌਕ ‘ਚ ਜਾ ਕੇ ਮਜ਼ਦੂਰਾਂ ਨੂੰ ਰਜਿਸਟਰਡ ਕਰਨਗੇ।
– ਨਵੀਂ ਕਰਸ਼ਰ ਨੀਤੀ ‘ਚ ਸੋਧ ਕੀਤੀ ਗਈ ਹੈ। ਇਸ ਨੂੰ ਬਿਜਲੀ ਦੀ ਖਪਤ ਨਾਲ ਜੋੜਿਆ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਛੱਡਾਂਗੇ।
– ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਲਈ ਭਰਤੀ ਤੇ ਪਟਿਆਲਾ ਤੇ ਅੰਮ੍ਰਿਤਸਰ ਡੈਂਟਲ ਕਾਲਜਾਂ ‘ਚ 39 ਆਸਾਮੀਆਂ ‘ਤੇ ਭਰਤੀ ਨੂੰ ਮਨਜ਼ੂਰੀ।