International News

American rapper Cardi B ਵੱਲੋਂ ਸੁੱਟਿਆ ਗਿਆ ਮਾਈਕ 82 ਲੱਖ ਰੁਪਏ ‘ਚ ਹੋਇਆ ਨਿਲਾਮ

ਅਮਰੀਕਨ ਰੈਪਰ ਕਾਰਡੀ ਬੀ (Cardi B) ਨੇ ਹਾਲ ਹੀ ‘ਚ ਲਾਸ ਵੇਗਾਸ ਵਿੱਚ ਇਕ ਸੰਗੀਤ ਸਮਾਰੋਹ ‘ਚ ਆਏ ਦਰਸ਼ਕਾਂ ‘ਤੇ ਜੋ ਮਾਈਕ੍ਰੋਫ਼ੋਨ ਸੁੱਟਿਆ ਸੀ, ਉਹ ਵਰਤਮਾਨ ‘ਚ ਈਬੇ ‘ਤੇ ਨਿਲਾਮ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਗਾਇਕਾ ‘ਤੇ ਇਕ ਡਰਿੰਕ ਸੁੱਟਣ ਤੋਂ ਬਾਅਦ ਕਾਰਡੀ ਨੇ ਕੰਸਰਟ ‘ਚ ਆਏ ਲੋਕਾਂ ‘ਚੋਂ ਇਕ ‘ਤੇ ਮਾਈਕ ਸੁੱਟ ਦਿੱਤਾ ਸੀ।

ਮਾਈਕ ਨੂੰ “ਸ਼ਿਓਰ ਜ਼ੀਏਂਟ ਡਿਜੀਟਲ ਮਾਈਕ ਕਾਰਡੀ ਬੀ ਨੇ ਇਕ ਵਿਅਕਤੀ ‘ਤੇ ਸੁੱਟਿਆ” ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਸ ਨੂੰ ਲਾਸ ਵੇਗਾਸ ਦੇ ਕੁਝ ਪ੍ਰਮੁੱਖ ਨਾਈਟ ਕਲੱਬਾਂ ਨੂੰ ਆਡੀਓ ਸਹਾਇਤਾ ਪ੍ਰਦਾਨ ਕਰਨ ਵਾਲੀ ਇਕ ਆਡੀਓ ਕੰਪਨੀ ਦਿ ਵੇਵ ਦੇ ਮਾਲਕ ਸਕੌਟ ਫਿਸ਼ਰ ਦੁਆਰਾ ਨਿਲਾਮੀ ਲਈ ਰੱਖਿਆ ਗਿਆ ਹੈ।

ਈਬੇ ‘ਤੇ ਉਪਲਬਧ ਉਤਪਾਦ ਦੇ ਵਰਣਨ ਵਿੱਚ ਫਿਸ਼ਰ ਨੇ ਲਿਖਿਆ, “ਇਹ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਸ਼ਿਓਰ ਮਾਈਕ੍ਰੋਫ਼ੋਨ ਹੈ, ਜੋ ਕਾਰਡੀ ਬੀ ਨੇ 29 ਜੁਲਾਈ 2023 ਨੂੰ ਡਰੈਸ ਬੀਚ ਕਲੱਬ ਵਿੱਚ ਇਕ ਵਿਅਕਤੀ ‘ਤੇ ਸੁੱਟਿਆ ਸੀ। ਅਸਲ ‘ਚ ਅਜਿਹੇ ਬਹੁਤ ਸਾਰੇ ਇੰਟਰਨੈੱਟ ‘ਤੇ ਵੀਡੀਓਜ਼ ਦੇ ਲਿੰਕ ਹਨ, ਤੁਸੀਂ ਵੀਡੀਓ ਦੇ ਹੇਠਾਂ ਚਿੱਟੀ ਟੇਪ ਦੇਖ ਸਕਦੇ ਹੋ।”

ਫਿਸ਼ਰ ਨੇ ਇਸ ਵਿਕਰੀ ਤੋਂ ਹੋਣ ਵਾਲੇ ਮੁਨਾਫੇ ਨੂੰ ਲਾਸ ਵੇਗਾਸ ਵਿੱਚ 2 ਚੈਰਿਟੀਜ਼ ਨੂੰ ਦਾਨ ਕਰਨ ਦੀ ਵੀ ਯੋਜਨਾ ਬਣਾਈ ਹੈ। ਮਾਈਕ ਦੀ ਮੌਜੂਦਾ ਬੋਲੀ $99,300 ਹੈ।(ਲਗਭਗ 82,00,000 ਰੁਪਏ)

Video