ਨੇਡਾ ਦੇ ਸੂਬੇ ਓਂਟਾਰੀਓ ਦੀ ਸਰਕਾਰ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਤਹਿਤ ਓਂਟਾਰੀਓ ਦੀ ਕੈਬਨਿਟ ਵਿੱਚ ਇੱਕ ਵਾਰ ਮੁੜ ਪੰਜਾਬੀਆਂ ਦੇ ਝੰਡੇ ਬੁਲੰਦ ਹੋਏ ਹਨ। ਨਵੇਂ ਫੇਰਬਦਲ ਵਿੱਚ ਤਿੰਨ ਪੰਜਾਬੀਆਂ ਨੂੰ ਵੱਡੇ ਅਹੁਦੇ ਮਿਲੇ ਹਨ। ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ, ਪ੍ਰਭਮੀਤ ਸਿੰਘ ਸਰਕਾਰੀਆ ਪਹਿਲਾਂ ਖਜ਼ਾਨਾ ਬੋਰਡ ਦੇ ਚੇਅਰਮੈਨ ਸਨ।
ਇਸੇ ਤਰ੍ਹਾਂ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਸੌਂਪੇ ਗਏ ਹਨ। ਨੀਨਾ ਤਾਂਗੜੀ ਨੂੰ ਛੋਟੇ ਵਪਾਰ ਤੇ ਰੁਜ਼ਗਾਰ ਮੌਕੇ ਸਿਰਜਣ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਮੂਲ ਦੇ ਮੰਤਰੀਆਂ ਨੂੰ ਇਹ ਮੌਕਾ ਉਸ ਵੇਲੇ ਮਿਲਿਆ ਜਦੋਂ ਗਰੀਨ ਬੈਲਟ ਨੂੰ ਗੈਰ-ਸੰਵਿਧਾਨਕ ਢੰਗ ਨਾਲ ਰਿਹਾਇਸ਼ੀ ਖੇਤਰ ਵਿਚ ਤਬਦੀਲ ਕਰਨ ਕਰਕੇ ਮੰਤਰੀ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ। ਜਿਸ ਕਰਕੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਾ ਮੁੱਖ ਮੰਤਰੀ ਡੱਗ ਫੋਰਡ ਲਈ ਜ਼ਰੂਰੀ ਹੋ ਗਿਆ ਸੀ।
ਅਸਲ ਵਿਚ ਸੂਬੇ ਓਂਟਾਰੀਓ ਵਿਚ ਜ਼ਮੀਨ ਲਈ ਪ੍ਰਾਪਰਟੀ ਡੀਲਰਾਂ ਦਾ ਲਿਹਾਜ਼ ਕਰਨ ਦੇ ਵਿਵਾਦਾਂ ਵਿਚ ਘਿਰੇ ਹਾਊਸਿੰਗ ਮੰਤਰੀ ਸਟੀਵ ਕਲਰਾਥ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਡੱਗ ਫੋਰਡ ਨੇ ਇਹ ਵੱਡੇ ਤਬਾਦਲੇ ਕੀਤੇ ਹਨ। ਹਾਊਸਿੰਗ ਮੰਤਰੀ ਹੁਣ ਪਾਲ ਕਲਾਂਦਰਾ ਨੂੰ ਬਣਾਇਆ ਗਿਆ ਹੈ।
ਓਂਟਾਰੀਓ ਸਰਕਾਰ ਦੀ ਕੈਬਨਿਟ ਵਿੱਚ ਇਹ ਸਮੇਂ 31 ਮੰਤਰੀ ਸ਼ਾਮਲ ਹਨ। ਜਿਹਨਾਂ ਵਿਚੋਂ ਮੁੱਖ ਵਿਭਾਗਾਂ ਦੇ ਮੰਤਰੀ ਇਸ ਪ੍ਰਕਾਰ ਹਨ –
ਪ੍ਰਭਮੀਤ ਸਰਕਾਰੀਆ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਕੈਰੋਲਿਨ ਮਲਰੋਨੀ, ਜੋ ਪਹਿਲਾਂ ਆਵਾਜਾਈ ਮੰਤਰੀ ਸੀ, ਹੁਣ ਖਜ਼ਾਨਾ ਬੋਰਡ ਦੀ ਪ੍ਰਧਾਨ ਬਣੀ ਹੈ। ਰੌਬ ਫਲੈਕ ਹਾਊਸਿੰਗ ਦੇ ਐਸੋਸੀਏਟ ਮੰਤਰੀ ਬਣੇ ਹਨ। ਟੌਡ ਮੈਕਕਾਰਥੀ ਟਰਾਂਸਪੋਰਟ ਮੰਤਰੀ ਨੂੰ ਰਿਪੋਰਟਿੰਗ ਕਰਨ ਵਾਲੇ ਟਰਾਂਸਪੋਰਟੇਸ਼ਨ ਮੰਤਰੀ ਬਣੇ ਹਨ। ਨੀਨਾ ਤਾਂਗੜੀ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਵਪਾਰ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਛੋਟੇ ਕਾਰੋਬਾਰ ਦੀ ਸਹਿਯੋਗੀ ਮੰਤਰੀ ਬਣੀ ਹੈ