India News

Dev Anand Birth Anniversary : ਦੇਵ ਆਨੰਦ ਦੇ ਕਾਲੇ ਕੱਪੜੇ ਪਹਿਨਣ ‘ਤੇ ਕਿਉਂ ਲੱਗੀ ਸੀ ਪਾਬੰਦੀ? ਇਥੇ ਜਾਣੋ ਸੱਚਾਈ

ਲੰਬੇ ਸਮੇਂ ਤੋਂ ਦੇਵ ਆਨੰਦ ਨੇ ਬਾਲੀਵੁੱਡ ‘ਚ ਆਪਣੀਆਂ ਸ਼ਾਨਦਾਰ ਫਿਲਮਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਬੇਸ਼ੱਕ ਦੇਵ ਆਨੰਦ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੇ ਕਿੱਸੇ ਕਦੇ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੇ। 26 ਸਤੰਬਰ ਉਹ ਤਰੀਕ ਹੈ, ਜਦੋਂ 100 ਸਾਲ ਪਹਿਲਾਂ ਹਿੰਦੀ ਸਿਨੇਮਾ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਦਾ ਜਨਮ ਹੋਇਆ ਸੀ। ਅਜਿਹੇ ‘ਚ ਅੱਜ ਬਾਲੀਵੁੱਡ ਇੰਡਸਟਰੀ ਇਸ ਮਹਾਨ ਕਲਾਕਾਰ ਦਾ 100ਵਾਂ ਜਨਮਦਿਨ ਮਨਾ ਰਹੀ ਹੈ।

ਐਕਟਿੰਗ ਤੋਂ ਇਲਾਵਾ ਪੜ੍ਹਾਈ ‘ਚ ਵੀ ਅੱਵਲ ਸੀ ਦੇਵ ਆਨੰਦ

ਹਰ ਕੋਈ ਜਾਣਦਾ ਹੈ ਕਿ ਅਦਾਕਾਰ ਦੇਵ ਆਨੰਦ ਐਕਟਿੰਗ ਵਿਚ ਕਿੰਨਾ ਕੁ ਨਿਪੁੰਨ ਸੀ। ਕੀ ਤੁਸੀਂ ਜਾਣਦੇ ਹੋ ਕਿ ਉਹ ਪੜ੍ਹਾਈ ਵਿਚ ਵੀ ਬਹੁਤ ਵਧੀਆ ਸੀ? ਦੇਸ਼ ਵੰਡ ਤੋਂ ਪਹਿਲਾਂ ਦੇਵ ਆਨੰਦ ਨੇ ਫਿਲਮੀ ਦੁਨੀਆ ‘ਚ ਪ੍ਰਵੇਸ਼ ਕਰ ਲਿਆ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਪੜ੍ਹਾਈ ਨਹੀਂ ਛੱਡੀ ਅਤੇ ਅਦਾਕਾਰੀ ਦੇ ਨਾਲ-ਨਾਲ ਪੜ੍ਹਾਈ ‘ਚ ਵੀ ਰੁਚੀ ਬਣੀ ਰਹੀ।

ਦੇਵ ਸਾਹਬ ਨੂੰ ਦੇਖ ਕੇ ਛੱਤ ਤੋਂ ਛਾਲ ਮਾਰਦੀਆਂ ਸਨ ਕੁੜੀਆਂ?: 

ਇਹ 1958 ਦੀ ਗੱਲ ਹੈ ਜਦੋਂ ਦੇਵ ਸਾਹਿਬ ਦੀ ਫਿਲਮ ‘ਕਾਲਾ ਪਾਣੀ’ ਰਿਲੀਜ਼ ਹੋਈ ਸੀ। ਫਿਲਮ ‘ਚ ਦੇਵ ਸਾਹਬ ਸਫੇਦ ਕਮੀਜ਼ ਅਤੇ ਉਸ ‘ਤੇ ਕਾਲੇ ਕੋਟ ‘ਚ ਨਜ਼ਰ ਆਏ ਸਨ। ਕਿਹਾ ਜਾਂਦਾ ਹੈ ਕਿ ਇਸ ਲੁੱਕ ‘ਚ ਦੇਵ ਸਾਹਬ ਦੀ ਖੂਬਸੂਰਤੀ ਵਧ ਗਈ ਅਤੇ ਉਹ ਕਾਫੀ ਸਟਾਈਲਿਸ਼ ਅਤੇ ਡੈਸ਼ਿੰਗ ਲੱਗ ਰਹੇ ਸਨ।

ਕਿਹਾ ਜਾਂਦਾ ਹੈ ਕਿ ਮੁੰਡੇ ਵੀ ਉਸ ਦੇ ਇਸ ਲੁੱਕ ਤੋਂ ਅੱਖਾਂ ਨਹੀਂ ਹਟਾ ਸਕੇ। ਸੁਣਨ ਵਿਚ ਆਇਆ ਹੈ ਕਿ ਜਦੋਂ ਵੀ ਦੇਵ ਸਾਹਿਬ ਕਾਲਾ ਕੋਟ ਪਾ ਕੇ ਬਾਹਰ ਨਿਕਲਦੇ ਸਨ ਤਾਂ ਕੁੜੀਆਂ ਉਨ੍ਹਾਂ ਨੂੰ ਦੇਖਣ ਲਈ ਛੱਤ ਤੋਂ ਛਾਲ ਮਾਰ ਦਿੰਦੀਆਂ ਸਨ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿੰਨੀ ਸੱਚਾਈ ਹੈ।

ਦੇਵ ਸਾਹਿਬ ‘ਤੇ ਕਾਲਾ ਕੋਟ ਪਹਿਨਣ ‘ਤੇ ਪਾਬੰਦੀ ਲਗਾਈ ਗਈ ਸੀ?: 

ਪਰ ਕਿਹਾ ਜਾਂਦਾ ਹੈ ਕਿ ਇਹ ਬਿਲਕੁੱਲ ਸੱਚ ਹੈ ਕਿ ਦੇਵ ਸਾਹਬ ‘ਤੇ ਅਦਾਲਤ ਨੇ ਕਾਲਾ ਕੋਟ ਪਹਿਨਣ ‘ਤੇ ਪਾਬੰਦੀ ਲਗਾਈ ਹੋਈ ਸੀ, ਪਰ ਇਸ ਪਾਬੰਦੀ ਦਾ ਵੱਡਾ ਕਾਰਨ ਉਨ੍ਹਾਂ ਨੂੰ ਦੇਖਣ ਲਈ ਹੋਇਆ ਭਾਰੀ ਹੰਗਾਮਾ ਸੀ। ਭਗਦੜ ਅਤੇ ਲੋਕਾਂ ਦੇ ਬੇਕਾਬੂ ਹੋਣ ਨੂੰ ਦੱਸਿਆ ਗਿਆ ਹੈ।

ਦੇਵ ਸਾਹਬ ਦਾ ਕਰੀਅਰ: 

ਦੇਵ ਸਾਹਬ ਨੇ ਆਪਣੇ ਲੰਬੇ ਫਿਲਮੀ ਕਰੀਅਰ ‘ਚ 100 ਤੋਂ ਵੱਧ ਫਿਲਮਾਂ ‘ਚ ਦਮਦਾਰ ਕੰਮ ਕੀਤਾ ਸੀ। ਉਨ੍ਹਾਂ ਦੀਆਂ ਯਾਦਗਾਰ ਅਤੇ ਸਫਲ ਫਿਲਮਾਂ ਵਿੱਚ ‘ਗਾਈਡ’, ‘ਕਾਲਾ ਪਾਣੀ’, ‘ਪ੍ਰੇਮ ਪੁਜਾਰੀ’, ‘ਸੀਆਈਡੀ’ ਅਤੇ ‘ਜਾਨੀ ਮੇਰਾ ਨਾਮ’ ਵਰਗੀਆਂ ਕਈ ਹਿੱਟ ਫਿਲਮਾਂ ਸ਼ਾਮਲ ਹਨ। ਦੇਵ ਸਾਹਿਬ ਨੂੰ ਚਾਰ ਵਾਰ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਾਲ 2001 ਵਿੱਚ ਭਾਰਤ ਸਰਕਾਰ ਦੁਆਰਾ ਵੱਕਾਰੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਅਗਲੇ ਸਾਲ (2002) ਦੇਵ ਸਾਹਿਬ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਦੇਵ ਆਨੰਦ ਨੇ 100 ਤੋਂ ਵੱਧ ਫ਼ਿਲਮਾਂ ‘ਚ ਕੀਤਾ ਕੰਮ

ਦੇਵ ਆਨੰਦ ਨੇ 1946 ਵਚ ਰਿਲੀਜ਼ ਹੋਈ ਫਿਲਮ ‘ਹਮ ਏਕ ਹੈਂ’ ਰਾਹੀਂ ਹਿੰਦੀ ਸਿਨੇਮਾ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਸ ਨੇ 100 ਤੋਂ ਵੱਧ ਫਿਲਮਾਂ ਵਿਚ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦਿੱਤਾ। ਇਸ ਸਮੇਂ ਦੌਰਾਨ ਉਨ੍ਹਾਂ ਨੇ ‘ਗਾਈਡ, ਬਾਜ਼ੀ, ਜੌਨੀ ਮੇਰਾ ਨਾਮ, ਪੇਇੰਗ ਗੈਸਟ, ਗੈਂਬਲਰ, ਕਾਲਾ ਪਾਣੀ, ਸੀਆਈਡੀ ਔਰ ਮਹਿਲ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅਦਾਕਾਰ ਹੋਣ ਦੇ ਨਾਲ-ਨਾਲ ਦੇਵ ਆਨੰਦ ਸਾਹਿਬ ਨੇ ਫਿਲਮ ਨਿਰਮਾਤਾ ਤੇ ਡਾਇਰੈਕਟਰ ਵਜੋਂ ਵੀ ਆਪਣੀ ਛਾਪ ਛੱਡੀ। ਇਨ੍ਹਾਂ ਫਿਲਮਾਂ ਲਈ ਦੇਵ ਆਨੰਦ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ।

Video