India News

ਏਲੋਨ ਮਸਕ ਦੇ ਰੋਬੋਟ ਨੇ ਇਕ ਪੈਰ ‘ਤੇ ਖੜ੍ਹੇ ਹੋ ਕੇ ਕੀਤਾ ਯੋਗ

ਏਲੋਨ ਮਸਕ ਤੇ ਉਨ੍ਹਾਂ ਦੀ ਕੰਪਨੀ ਟੈਸਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਿਊਮਨਾਇਡ ਰੋਬੋਟ ਆਪਿਟਸਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਟੇਸਲਾ ਦਾ ਰੋਬੋਟ ਨਮਸਤੇ ਕਰਦੇ ਹੋਏ ਇਕ ਪੈਰ ‘ਤੇ ਯੋਗ ਕਰਦੇ ਹੋਏ ਨਜ਼ਰ ਆ ਰਿਹਾ ਹੈ। ਸਿਰਫ ਇੰਨਾ ਹੀ ਨਹੀਂ ਰੋਬੋਟ ਨੇ ਯੋਗਾ ਦੇ ਨਾਲ-ਨਾਲ ਰੰਗ ਦੇ ਆਧਾਰ ‘ਤੇ ਬਲਾਕਾਂ ਦੀ ਛਾਂਟੀ ਦਾ ਕੰਮ ਵੀ ਕੀਤਾ।

ਹਿਊਮਨਾਇਡ ਰੋਬੋਟ ਆਪਟਿਮਸ ਦੀ ਇਸ ਵੀਡੀਓ ਨੂੰ ਏਲੋਨ ਮਸਕ ਨੇ ਆਪਣੇ ਐਕਸ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਮਸਕ ਨੇ ਵੀਡੀਓ ਪੋਸਟ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਲਿਖਿਆ ਹੈ। ਇਸੇ ਵੀਡੀਓ ਨੂੰ ਟੈਸਲਾ ਦੇ Tesla Optimus ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ਵਿਚ ਕੰਪਨੀ ਨੇ ਲਿਖਿਆ ‘ਆਪਟਿਮਸ ਹੁਣ ਸਾਮਾਨਾਂ ਨੂੰ ਖੁਦ ਤੋਂ ਵੱਖ-ਵੱਖ ਕਰ ਸਕਦਾ ਹੈ। ਇਸ ਦਾ ਨਿਊਰਲ ਨੈਟਵਰਕ ਪੂਰੀ ਤਰ੍ਹਾਂ ਤੋਂ ਐਂਡ ਟੂ ਐਂਡ ਟ੍ਰੇਂਡ ਹੈ। ਸਾਡੇ ਨਾਲ ਆ ਕੇ ਆਪਟਿਮਸ ਨੂੰ ਡਿਵੈਲਪ ਕਰਨ ਵਿਚ ਮਦਦ ਕਰੇ। ਇਸ ਵੀਡੀਓ ‘ਤੇ ਮਸਕ ਨੇ ਸ਼ਬਦ ਵਿਚ ਰਿਪਲਾਈ ਵੀ ਦਿੱਤਾ ਹੈ। ਮਸਕ ਨੇ ਲਿਖਿਆ-‘ਪ੍ਰੋਗੈੱਸ।’

ਏਲੋਨ ਮਸਕ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿਚ ਰੋਬੋਟ ਇਨਸਾਨਾਂ ਵਰਗੇ ਬਹੁਤ ਸਾਰੇ ਕੰਮ ਕਰ ਰਿਹਾ ਹੈ। ਹਿਊਮਨਾਇਡ ਰੋਬੋਟ ਆਪਿਟਮਸ, ਸੂਰਜ ਨਮਸਕਾਰ ਕਰ ਰਿਹਾ ਹੈ। ਵੱਖ-ਵੱਖ ਕਲਰ ਦੇ ਬਲਾਕਸ ਨੂੰ ਛਾਂਟ ਰਿਹਾ ਹੈ ਤੇ ਇਕ ਪੈਰ ‘ਤੇ ਖੜ੍ਹੇ ਹੋ ਕੇ ਯੋਗ ਵੀ ਕਰ ਰਿਹਾ ਹੈ। ਵੀਡੀਓ ਵਿਚ ਰੋਬੋਟ ਕਾਫੀ ਫਲੈਕਸੀਬਲ ਲੱਗ ਰਿਹਾ ਹੈ।

ਰੋਬੋਟ ਕਈ ਯੋਗ ਮੁਦਰਾਵਾਂ ਕਰਦਾ ਹੈ ਜਿਸ ਵਿਚ ਇਕ ਪੈਰ ‘ਤੇ ਖੜ੍ਹੇ ਹੋਣ ਤੇ ਆਪਣੇ ਅੰਗਾਂ ਨੂੰ ਫੈਲਾਉਣ ਦੀ ਲੋੜ ਹੁੰਦੀ ਹੈ ਜਿਸ ਨਾਲ ਉਸ ਦਾ ਸੰਤੁਲਨ ਤੇ ਫਲੈਕਸੀਬਿਲਟੀ ਨਜ਼ਰ ਆਉਂਦੀ ਹੈ। ਵੀਡੀਓ ਮੁਤਾਬਕ ਆਪਟਿਮਸ ਹੁਣ ਆਪਣੇ ਹੱਥਾਂ ਤੇ ਪੈਰਾਂ ਨੂੰ ਸੈਲਫ ਕੈਲਿਬ੍ਰੇਟ ਕਰਨ ਵਿਚ ਸਮਰੱਥ ਹੈ। ਇਹ ਵਿਜ਼ਨ ਤੇ ਜੁਆਇੰਟ ਪਾਜੀਸ਼ਨ ਐਨਕੋਡਰ ਦਾ ਇਸਤੇਮਾਲ ਕਰਕੇ ਸਪੇਸ ਵਿਚ ਆਪਣੇ ਅੰਗਾਂ ਦਾ ਸਟੀਕ ਪਤਾ ਲਗਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਰਿਬੋਟ ਨਵੇਂ ਟਾਸਕ ਵੀ ਸਿੱਖ ਰਿਹਾ ਹੈ।

Video