India News

ਪੰਜਾਬ ‘ਚ ਪੰਜ ਆਈਪੀਐੱਸ ਅਫ਼ਸਰਾਂ ਦਾ ਹੋਇਆ ਤਬਾਦਲਾ, ਪੜ੍ਹੋ ਪੂਰੀ ਸੂਚੀ

ਗੋਇੰਦਵਾਲ ਸਾਹਿਬ ’ਚ ਨਾਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ’ਚ ਤਰਨਤਾਰਨ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨੂੰ ਗਿ੍ਰਫ਼ਤਾਰ ਕਰਨ ਵਾਲੇ ਐੱਸਐੱਸਪੀ ਗੁਰਮੀਤ ਚੌਹਾਨ ਤੇ ਸ਼੍ਰੀ ਮੁਕਤਸਰ ਸਾਹਿਬ ’ਚ ਵਕੀਲ ਨਾਲ ਹੋਣ ਗ਼ੈਰ ਮਨੁੱਖੀ ਤਸ਼ਦੱਦ ਮਾਮਲੇ ਮਗਰੋਂ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਦਾ ਪੰਜਾਬ ਸਰਕਾਰ ਨੇ ਤਬਾਦਲਾ ਕਰ ਦਿੱਤਾ। ਪੰਜਾਬ ਸਰਕਾਰ ਨੇ ਵੀਰਵਾਰ ਨੂੰ ਪੰਜ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਿਨ੍ਹਾਂ ’ਚ ਉਪਰੋਕਤ ਅਧਿਕਾਰੀਆਂ ਦੇ ਨਾਂ ਸ਼ਾਮਿਲ ਹਨ।

ਆਈਪੀਐੱਸ ਅਧਿਕਾਰੀ ਅਸ਼ਵਨੀ ਕਪੂਰ ਤਰਨਤਾਰਨ ਦੇ ਨਵੇਂ ਐੱਸਐੱਸਪੀ ਹੋਣਗੇ ਜਦਕਿ ਸ਼੍ਰੀ ਮੁਕਤਸਰ ਸਾਹਿਬ ਦੀ ਕਮਾਨ ਆਈਪੀਐੱਸ ਅਧਿਕਾਰੀ ਭਾਗੀਰਥ ਸਿੰਘ ਮੀਨਾ ਨੂੰ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਮੁਖਵਿੰਦਰ ਸਿੰਘ ਛੀਨਾ ਨੂੰ ਏਡੀਜੀਪੀ ਪਟਿਆਲਾ ਰੇਂਜ, ਆਈਪੀਐੱਸ ਅਧਿਕਾਰੀ ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਫ਼ਰੀਦਕੋਟ ਰੇਂਜ, ਆਈਪੀਐੱਸ ਧਨਪ੍ਰੀਤ ਕੌਰ ਨੂੰ ਡੀਆਈਜੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ।

Video