ਅੱਜ ਤੋਂ ਆਨਲਾਈਨ ਗੇਮਿੰਗ, ਕੈਸੀਨੋ ਤੇ ਘੋੜ ਦੌੜ ’ਤੇ GST ਦੀਆਂ ਨਵੀਆਂ ਦਰਾਂ ਲਾਗੂ ਹੋਣਗੀਆ। ਇਸ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੇਣਾ ਪਵੇਗਾ। ਵਿੱਤ ਮੰਤਰਾਲੇ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਆਨਲਾਈਨ ਗੇਮਿੰਗ ‘ਤੇ 28 ਫ਼ੀਸਦੀ GST
ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ GST ਦਰ ਨੂੰ ਲੈ ਕੇ ਰਾਜ ਸਰਕਾਰਾਂ ਤੇ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਤੋਂ ਬਾਅਦ ਸਰਕਾਰ ਨੇ 28 ਫ਼ੀਸਦੀ GST ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸ ਲਈ ਕੇਂਦਰੀ GST ਐਕਟ ’ਚ ਵੀ ਬਦਲਾਅ ਕੀਤੇ ਗਏ ਹਨ। ਇਸ ਤੋਂ ਬਾਅਦ ਸਪਲਾਈ ਨੂੰ ਲਾਟਰੀ ਵਾਂਗ Actionable Claim ਮੰਨਿਆ ਜਾਵੇਗਾ।
ਇਸ ਤੋਂ ਇਲਾਵਾ ਆਈਜੀਐੱਸਟੀ ਐਕਟ ’ਚ ਵੀ ਸੋਧਾਂ ਕੀਤੀਆਂ ਗਈਆਂ ਹਨ। ਇਸ ਲਈ ਭਾਰਤ ’ਚ ਆਨਲਾਈਨ ਗੇਮਿੰਗ ਆਦਿ ਦਾ ਕਾਰੋਬਾਰ ਕਰਨ ਲਈ ਕਿਸੇ ਵੀ ਬਾਹਰੀ ਕੰਪਨੀ ਨੂੰ ਰਜਿਸਟਰ ਕਰਨਾ ਜ਼ਰੂਰੀ
ਸੰਸਦ ਤੋਂ ਮਿਲੀ ਮਨਜ਼ੂਰੀ
GST ਕੌਂਸਲ ਦੀ ਜੁਲਾਈ ਤੇ ਅਗਸਤ ’ਚ ਹੋਈ ਮੀਟਿੰਗ ’ਚ ਕੇਂਦਰ ਤੇ ਰਾਜ ਸਰਕਾਰਾਂ ਨੇ ਸਾਂਝੇ ਤੌਰ ‘ਤੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ 28 ਪ੍ਰਤੀਸ਼ਤ ਜੀਐੱਸਟੀ ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸ ਸਬੰਧੀ ਕੀਤੀਆਂ ਸੋਧਾਂ ਨੂੰ ਵੀ ਪਿਛਲੇ ਮਹੀਨੇ ਹੀ ਸੰਸਦ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੀ ਵਿੱਤ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 1 ਅਕਤੂਬਰ ਤੋਂ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ 28 ਫ਼ੀਸਦੀ GST ਲਗਾਇਆ ਜਾਵੇਗਾ।
ਛੇ ਮਹੀਨਿਆਂ ਬਾਅਦ ਹੋਵੇਗਾ ਰਿਵਿਊ
ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ GST ਦਰਾਂ ਦੀਆਂ ਨੂੰ ਲੈ ਕੇ ਰਿਵਿਊ ਛੇ ਮਹੀਨਿਆਂ ਬਾਅਦ ਭਾਵ ਅਪ੍ਰੈਲ 2024 ’ਚ ਹੋਵੇਗਾ। ਇਸ ਰਿਵਿਊ ਮੀਟਿੰਗ ’ਚ GST ਕਾਨੂੰਨ ਦੀਆਂ ਨਵੀਆਂ ਦਰਾਂ ਦਾ ਅਸਰ ਦੇਖਣ ਨੂੰ ਮਿਲੇਗਾ। ਗੇਮਿੰਗ ਕੰਪਨੀਆਂ ਦਾ ਕਹਿਣਾ ਹੈ ਕਿ GST ਦੀਆਂ ਨਵੀਆਂ ਦਰਾਂ ਦਾ ਉਨ੍ਹਾਂ ਦੇ ਕਾਰੋਬਾਰ ‘ਤੇ ਮਾੜਾ ਅਸਰ ਪਵੇਗਾ।