ਬੀਤੇ ਮੰਗਲਵਾਰ (3 ਸਤੰਬਰ) ਨੂੰ ਨੇਪਾਲ ’ਚ ਭੂਚਾਲ ਆਇਆ ਸੀ ਜਿਸ ਦੀ ਤੀਬਰਤਾ 6.2 ਮਾਪੀ ਗਈ ਸੀ। ਇਸ ਦੌਰਾਨ ਦੇਸ਼ ਦੇ ਕਈ ਹੋਰ ਰਾਜਾਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ।
ਭੂਚਾਲ ਦੇ ਕਾਰਨ ਨੇਪਾਲ ’ਚ ਜ਼ਮੀਨ ਖਿਸਕਣ ਦੀ ਵੀ ਘਟਨਾ ਸਾਹਮਣੇ ਆਈ ਸੀ ਜਿਸ ’ਚ ਇਕ ਔਰਤ ਵਹਿ ਗਈ ਤੇ ਉਸ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਦੁਆਰਾ ਔਰਤਾਂ ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਮੰਗਲਵਾਰ ਨੂੰ ਭਾਰਤ ਦੀ ਸੀਮਾ ਨਾਲ ਲੱਗੇ ਬਝਾਂਗ ਜ਼ਿਲ੍ਹੇ ’ਚ ਲਗਪਗ ਅੰਧੇ ਘੰਟੇ ਦੇ ਅੰਤਰ ’ਤੇ 6.3 ਤੇ 5.3 ਤੀਬਰਤਾ ਦੇ ਦੋ ਭੂਚਾਲ ਆਏ। ਜਿਸ ’ਚ ਕਈ ਘਰ ਢਹਿ ਗਏ। ਇਸ ਦੌਰਾਨ ਘੱਟ ਤੋਂ ਘੱਟ 16 ਲੋਕ ਜ਼ਖ਼ਮੀ ਹੋਏ, ਜ਼ਮੀਨ ਵੀ ਖਿਸਕੀ ਤੇ ਇਹ ਹੋਰ ਮੁੱਖ ਸੜਕ ਟੁੱਟ ਗਈ।
ਪੁਲਿਸ ਅਧਿਕਾਰੀ ਦੀਪੇਸ਼ ਚੌਧਰੀ ਨੇ ਓਖਲ ਪਿੰਡ ‘ਚ ਜ਼ਮੀਨ ਖਿਸਕਣ ਵਾਲੀ ਥਾਂ ਤੋਂ ਦੱਸਿਆ ਕਿ ਬਚਾਅ ਕਰਮਚਾਰੀਆਂ ਨੂੰ ਕੁਝ ਮਨੁੱਖੀ ਅਵਸ਼ੇਸ਼ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਲਾਪਤਾ ਔਰਤ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੋਰ ਮੌਤਾਂ ਦੀ ਕੋਈ ਰਿਪੋਰਟ ਨਹੀਂ ਆਈ ਹੈ।
ਪਹਾੜੀ ਨੇਪਾਲ ਜਿੱਥੇ ਹਰ ਸਮੇਂ ਭੂਚਾਲ ਆਉਂਦੇ ਰਹਿੰਦੇ ਹਨ। ਉੱਥੇ ਹੀ ਨੇਪਾਲ ਵਿੱਚ ਸਾਲ 2015 ’ਚ ਦੋ ਵੱਡੇ ਭੂਚਾਲਾਂ ਕਾਰਨ ਲਗਪਗ 9,000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਸਦੀਆਂ ਪੁਰਾਣੇ ਮੰਦਿਰ, ਕਸਬਿਆਂ ਤੇ ਸ਼ਹਿਰਾਂ ਦੇ ਪੂਰੇ ਹਿੱਸੇ ਤਬਾਹ ਹੋ ਗਏ ਸਨ। ਇੱਥੇ ਅਜੇ ਵੀ ਪੁਨਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ।