International News

Gmail ’ਚ ਸ਼ੁਰੂ ਹੋਇਆ Emoji Reaction, ਐਂਡ੍ਰਾਇਡ ਯੂਜ਼ਰਜ਼ ਲਈ ਰੋਲਆਊਟ ਹੋ ਰਿਹਾ ਫੀਚਰ, ਇਸ ਤਰ੍ਹਾਂ ਕਰੇਗਾ ਕੰਮ

Google ਇਕ ਮਸ਼ਹੂਰ ਕੰਪਨੀ ਹੈ ਜਿਸ ਦੇ ਦੁਨੀਆ ਭਰ ’ਚ ਲੱਖਾਂ ਯੂਜ਼ਰਜ਼ ਹਨ। ਇਹ ਕੰਪਨੀ ਦੇ ਅਲੱਗ-ਅਲੱਗ ਪ੍ਰੋਡੈਕਟ ਤੇ ਸਰਵਿਸੇਜ ਦੀ ਵਰਤੋਂ ਕਰਦੇ ਹਨ। ਆਪਣੇ ਯੂਜ਼ਰਜ਼ ਨੂੰ ਵਧੀਆ ਅਨੁਭਵ ਦੇਣ ਲਈ ਕੰਪਨੀ ਵੀ ਨਵੇਂ ਅਪਡੇਟ ਲਿਆਉਂਦੀ ਰਹਿੰਦੀ ਹੈ।

ਹਾਲ ਹੀ ’ਚ ਜਾਣਕਾਰੀ ਸਾਹਮਣੇ ਆਈ ਸੀ ਕਿ ਗੂਗਲ Gmail ਯੂਜ਼ਰਜ਼ ਨੂੰ iOS ਤੇ Andriod ਫੋਨ ’ਤੇ ਇਕ ਹੀ ਇਮੋਜੀ ਨਾਲ ਇਮੇਲ ’ਤੇ ਰਿਐਕਸ਼ਨ ਦੇਣ ਦੀ ਸੁਵਿਧਾ ’ਤੇ ਕੰਮ ਕਰ ਰਿਹਾ ਸੀ। ਹੁਣ ਪਤਾ ਲੱਗਾ ਹੈ ਕਿ ਇਹ ਫੀਚਰਜ਼ ਕੁਝ ਯੂਜ਼ਰਜ਼ ਲਈ ਰੋਲਆਊਟ ਹੋਣਾ ਸ਼ੁਰੂ ਹੋ ਗਿਆ ਹੈ।

ਕਦੋਂ ਸ਼ੁਰੂ ਹੋਇਆ ਰੋਲਆਊਟ

ਕਾਫ਼ੀ ਸਮੇਂ ਤੋਂ ਇਸ ਫੀਚਰ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਜ਼ਿਕਰਯੋਗ ਹੈ ਕਿ Google ਦਾ ਕਹਿਣਾ ਹੈ ਕਿ ਇਸ ਸੁਵਿਧਾ ਦਾ ਉਦੇਸ਼ ਤੁਹਾਨੂੰ ਆਪਣੇ ਆਪ ਨੂੰ ਪ੍ਰਗਟਾਉਣ ਤੇ ਤੁਰੰਤ ਰਿਐਕਸ਼ਨ ਦੇਣ ’ਚ ਮਦਦ ਕਰਨਾ ਹੈ।

Google ਦਾ ਇਮੋਜੀ ਰਿਐਕਸ਼ਨ 3 ਅਕਤੂਬਰ ਤੋਂ ਹੀ ਐਂਡ੍ਰਾਇਡ ਯੂਜ਼ਰਜ਼ ਲਈ ਰੋਲਆਊਟ ਹੋਣਾ ਸ਼ੁਰੂ ਹੋ ਗਿਆ ਹੈ। ਇੰਨਾ ਹੀ ਨਹੀਂ ਆਉਣ ਵਾਲੇ ਕੁਝ ਮਹੀਨਿਆਂ ’ਚ ਇਸ ਨੂੰ iOS ਤੇ ਵੈੱਬ ਲਈ ਉਪਲੱਬਧ ਕਰਾ ਦਿੱਤਾ ਜਾਵੇਗਾ।

ਕਿਵੇਂ ਕੰਮ ਕਰਦਾ ਹੈ ਫੀਚਰ

ਜਦੋਂ ਤੁਸੀਂ ਆਪਣੀ ਈਮੇਲ ਖੋਲ੍ਹਦੇ ਹੋ ਤਾਂ ਤੁਹਾਨੂੰ ਹੇਠਾਂ ਵੱਲ ਜਨਰਲ ਆਪਸ਼ਨ ਨਾਲ Add ਇਮੋਜੀ ਰਿਐਕਸ਼ਨ ਦਾ ਬਟਨ ਵੀ ਦਿਖਾਈ ਦੇਵੇਗਾ।

ਇਹ ਬਟਨ ਤੁਹਾਨੂੰ 3-ਡੌਟ ਮੀਨੂ ਦੇ ਅੱਗੇ ਦਿਖਾਈ ਦੇਵੇਗਾ। ਜਦੋਂ ਤੁਸੀਂ ਇਸਨੂੰ ਟੈਪ ਕਰਦੇ ਹੋ ਤਾਂ ਇੱਕ ਛੋਟਾ ਮੀਨੂ ਖੁੱਲ੍ਹਦਾ ਹੈ ਜਿੱਥੇ ਯੂਜ਼ਰਜ਼ ਪੰਜ ਡਿਫੌਲਟ ਇਮੋਜੀ ’ਚੋਂ ਇੱਕ ਦੀ ਚੋਣ ਕਰ ਸਕਦੇ ਹਨ। ਅਜਿਹਾ ਕਰਨ ਤੋਂ ਬਾਅਦ ਉਹ ਇਮੋਜੀ ਮੈਸੇਜ ਦੇ ਰਿਐਕਸ਼ਨ ਬਾਰ ’ਚ ਦਿਖਾਈ ਦਿੰਦਾ ਹੈ।v

Video