ਮੇਟਾ ਸਮੇਂ-ਸਮੇਂ ’ਤੇ ਕੁਝ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਇਸ ਵਾਰ ਖ਼ਬਰ ਮਿਲ ਰਹੀ ਹੈ ਕਿ ਕੰਪਨੀ ਇਸ਼ਤਿਹਾਰ ਫਰੀ ਫੇਸਬੁੱਕ ਤੇ ਇੰਸਟਾਗ੍ਰਾਮ ਲਈ ਪੈਸੇ ਲੈਣ ਦੀ ਤਿਆਰੀ ’ਚ ਹੈ। ਜੀ ਹਾਂ ਨੇ ਕੰਪਨੀ ਨੇ ਇਸ ਗੱਲ ਦਾ ਪ੍ਰਸਤਾਵ ਰੱਖਿਆ ਹੈ ਕਿ ਯੂਰਪੀਅਨ ਯੂਜ਼ਰਜ਼ ਲਈ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਸਬਸਕ੍ਰਿਪਸ਼ਨ ਪਲਾਨ ਪੇਸ਼ ਕਰਨਾ ਚਾਹੁੰਦੀ ਹੈ। ਅਜਿਹੇ ’ਚ ਯੂਜ਼ਰਜ਼ ਨੂੰ ਇਸ਼ਤਿਹਾਰ ਨਹੀਂ ਦਿਖਾਉਣਗੇ ਤੇ ਉਨ੍ਹਾਂ ਨੂੰ ਇਸ਼ਤਿਹਾਰਾਂ ਲਈ ਟ੍ਰੈਕ ਵੀ ਨਹੀਂ ਕੀਤਾ ਜਾਵੇਗਾ।
ਨਵੀਂ ਮੀਡੀਆ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਹ ਨਵਾਂ ਪਲਾਨ ਉਦੋਂ ਆਇਆ ਹੈ ਜਦੋਂ ਅਮਰੀਕੀ ਵੱਡੀ ਟੇਕ ਕੰਪਨੀਆਂ ਦੀ ਸ਼ਕਤੀ ’ਤੇ ਰੋਕ ਲਗਾਉਣ ਲਈ ਯੂਰਪੀਅਨ ਸੰਘ ਨੇ ਨਿਯਮਾਂ ਨੂੰ ਬਹੁਤ ਸਖ਼ਤ ਕਰ ਦਿੱਤਾ।
ਅਰਬਾਂ ਦਾ ਮੁਨਾਫ਼ਾ ਕਰਦੀ ਹੈ ਕੰਪਨੀਆਂ
ਮਾਰਕ ਜ਼ੁਕਰਬਰਗ ਦੀ ਕੰਪਨੀ ਮੇਟਾ ਆਪਣੇ ਯੂਜ਼ਰਜ਼ ਦਾ ਨਿੱਜੀ ਡਾਟਾ ਇਸ਼ਤਿਹਾਰ ਦੇਣ ਵਾਲਿਆਂ ਨੂੰ ਦੇ ਕੇ ਅਰਬਾਂ ਡਾਲਰ ਦਾ ਮੁਨਾਫ਼ਾ ਕਮਾਉਂਦੀ ਹੈ।
ਪਰ ਨਵੇਂ ਯੂਰਪੀਅਨ ਨਿਯਮਾਂ ਤੇ ਯੂਰਪੀਅਨ ਸੰਘ ਅਦਾਲਤ ਦੇ ਕਾਰਨ ਕੰਪਨੀ ਨੇ ਇਸ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਤੋਂ ਬਾਅਦ ਮੇਟਾ ਨੇ ਇਹ ਪ੍ਰਸਤਾਵ ਯੂਰਪੀਅਨ ਸੰਘ ਦੇ ਰੈਗੂਲੇਟਰਾਂ ਨੂੰ ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਹੋਰ ਉਦਾਹਰਣ ਹੈ ਜਿਸ ਤਰ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਯੂਰਪੀਅਨ ਸੰਘ ਦੇ ਨਵੇਂ ਨਿਯਮਾਂ ਨੂੰ ਪੂਰਾ ਕਰ ਰਹੀਆਂ ਹਨ ਤੇ ਅਭਿਆਸਾਂ ਨੂੰ ਅਪਣਾ ਰਹੀਆਂ ਹਨ
ਦੇਣੇ ਹੋਣਗੇ ਇੰਨੇ ਪੈਸੇ
ਹੁਣ ਸਵਾਲ ਉੱਠਦਾ ਹੈ ਕਿ ਯੂਜ਼ਰਜ਼ ਨੂੰ ਕਿੰਨੇ ਪੈਸੇ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਯੂਰਪ ’ਚ ਯੂਜ਼ਰਜ਼ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਡੈਸਕਟਾਪ ਵਰਜ਼ਨ ਲਈ ਹਰ ਮਹੀਨੇ 10 ਯੂਰੋ ਮਤਲਬ ਲਗਪਗ 873 ਰੁਪਏ ਦੇਣੇ ਹੋਣਗੇ।
ਉੱਥੇ ਹੀ ਸਮਾਰਟਫੋਨ ਯੂਜ਼ਰਜ਼ ਨੂੰ ਇੰਸਟਾਗ੍ਰਾਮ ਲਈ ਹਰ ਮਹੀਨੇ 13 ਯੂਰੋ ਪ੍ਰਤੀ ਮਹੀਨੇ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਹੁਣ ਤਕ ਭਾਰਤੀ ਯੂਜ਼ਰਜ਼ ਨੂੰ ਲੈ ਕੇ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਤੇਜ਼ੀ ਨਾਲ ਵਧ ਰਹੀ ਹੈ ਸਬਸਕ੍ਰਿਪਸ਼ਨ ਪਲਾਨ ਦੀ ਪ੍ਰਥਾ
ਪਿਛਲੇ ਕੁਝ ਮਹੀਨਿਆਂ ’ਚ ਲਗਭਗ ਹਰ ਸੋਸ਼ਲ ਮੀਡੀਆ ਪਲੇਟਫਾਰਮ ਸਬਸਕ੍ਰਿਪਸ਼ਨ ਪਲਾਨ ਵੱਲ ਵਧ ਰਿਹਾ ਹੈ।
ਇਹ ਡੇਟਾ ਪ੍ਰਾਈਵੇਸੀ ਨਿਯਮਾਂ ਦਾ ਕਾਰਨ ਹੋਵੇ ਜਾਂ ਯੂਜ਼ਰਜ਼ ਲਈ ਬਿਹਤਰ ਅਨੁਭਵ ਦੀ ਗਰੰਟੀ ਲਈ, ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਆਪਣੇ ਯੂਜ਼ਰਜ਼ ਲਈ ਕਈ ਨਵੇਂ ਸਬਸਕ੍ਰਿਪਸ਼ਨ ਪਲਾਨ ਦੀ ਪੇਸ਼ ਕਰਨਾ ਸ਼ੁਰੂ ਕਰ ਦਿੱਤੇ ਹਨ।
ਕੀ ਬਦਲਾਅ ਹੋਵੇਗਾ
ਇਹ ਨਵਾਂ ਅਪਡੇਟ ਡਿਜੀਟਲ ਮਾਰਕੀਟ ਐਕਟ ਦੇ ਨਾਲ-ਨਾਲ ਕਈ ਹੋਰ ਨਿਯਮਾਂ ਦੀ ਪਾਲਣਾ ਕਰਨ ’ਚ ਮਦਦ ਕਰ ਸਕਦਾ ਹੈ।
ਇਹ ਨਿਯਮਾਂ ਦੇ ਅਧੀਨ ਵੀ ਆਉਂਦਾ ਹੈ ਜੋ ਦੱਸਦੇ ਹਨ ਕਿ ਵੱਡੀਆਂ ਤਕਨੀਕੀ ਕੰਪਨੀਆਂ ਯੂਰਪ ’ਚ ਕੀ ਕਰ ਸਕਦੀਆਂ ਹਨ ਤੇ ਕੀ ਨਹੀਂ ਕਰ ਸਕਦੀਆਂ। ਇਸ ਨਿਯਮ ’ਚ ਯੂਜ਼ਰਜ਼ ਨੂੰ ਟਰੈਕ ਕਰਨ ‘ਤੇ ਪਾਬੰਦੀ ਵੀ ਸ਼ਾਮਲ ਹੈ।