ਐਲਨ ਮਸਕ ਨੇ 2022 ਵਿਚ ਟਵਿੱਟਰ ਦਾ ਅਧਿਕਾਰ ਲਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ਵਿਚ ਕਈ ਵੱਡੇ ਬਦਲਾਅ ਦੇਖੇ ਹਨ। ਇੱਥੋਂ ਤੱਕ ਕਿ ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਨਾਂ ਵੀ ਬਦਲ ਦਿੱਤਾ ਹੈ। ਇਸ ਨੂੰ ਹੁਣ ਐਕਸ ਵਜੋਂ ਜਾਣਿਆ ਜਾਂਦਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਲੇਟਫਾਰਮ ‘ਤੇ ਖ਼ਬਰ ਸ਼ੇਅਰ ਕਰਨ ‘ਤੇ ਉਸ ਦੀ ਹੈੱਡਲਾਈਨ ਨਹੀਂ ਦਿਸ ਰਹੀ, ਯਾਨੀ X ‘ਤੇ ਯੂਜ਼ਰਸ ਦੁਆਰਾ ਸ਼ੇਅਰ ਕੀਤੇ ਗਏ ਨਿਊਜ਼ ਆਰਟੀਕਲ ਤੋਂ ਹੁਣ ਹੈੱਡਲਾਈਨ ਨੂੰ ਹਟਾ ਦਿੱਤਾ ਗਿਆ ਹੈ।
ਮੀਡੀਆ ਸਮੂਹਾਂ ਨਾਲ ਖ਼ਰਾਬ ਹੋਣਗੇ ਸਬੰਧ
– ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਸਕ ਹਮੇਸ਼ਾ legacy ਮੀਡੀਆ ਦੇ ਵਿਰੁੱਧ ਰਿਹਾ ਹੈ। ਉਹ ਮੰਨਦਾ ਹੈ ਕਿ X (ਪਹਿਲਾਂ ਟਵਿੱਟਰ) ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਸਹੀ ਜ਼ਰੀਆ ਹੈ। ਜਿਸ ਕਾਰਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪਹਿਲਾਂ ਹੀ ਮੀਡੀਆ ਗਰੁੱਪਾਂ ਨਾਲ ਸਬੰਧ ਹਨ। ਹੁਣ ਇਸ ਨਵੇਂ ਕਦਮ ਨਾਲ ਇਹ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ।
– ਇਸ ਦੇ ਨਾਲ ਹੀ ਮਸਕ ਦੇ ਵਿਹਾਰ ਅਤੇ ਮੀਡੀਆ ਖਿਲਾਫ ਦਿੱਤੇ ਗਏ ਭਾਸ਼ਣਾਂ ਕਾਰਨ ਕੁਝ ਮੀਡੀਆ ਸਮੂਹਾਂ ਨੇ ਫੇਸਬੁੱਕ ‘ਤੇ ਕੁਝ ਵੀ ਪੋਸਟ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।
– ਮਸਕ ਨੇ ਇਕ ਪੋਸਟ ਕੀਤੀ ਹੈ ਕਿ ਮੈਂ ਕਦੇ ਵੀ ਪੁਰਾਣੀਆਂ ਖ਼ਬਰਾਂ ਨਹੀਂ ਪੜ੍ਹਦਾ। ਕੁਝ ਦਿਨ ਪਹਿਲਾਂ X ‘ਤੇ ਪੋਸਟ ਕੀਤੀ ਗਈ ਕਿਸੇ ਚੀਜ਼ ਬਾਰੇ 1,000 ਸ਼ਬਦਾਂ ਨੂੰ ਪੜ੍ਹਨ ਦਾ ਕੀ ਮਤਲਬ ਹੈ?
ਤਬਦੀਲੀ ਦਾ ਕਾਰਨ ਕੀ ਹੈ?
ਕੰਪਨੀ ਦਾ ਕਹਿਣਾ ਹੈ ਕਿ ਇਹ ਬਦਲਾਅ ਪਲੇਟਫਾਰਮ ਨੂੰ ਹੋਰ ਬਿਹਤਰ ਦਿਖਾਉਣ ਅਤੇ ਆਕਰਸ਼ਕ ਦਿੱਖ ਦੇਣ ਲਈ ਹੀ ਕੀਤਾ ਗਿਆ ਹੈ।
– ਹੁਣ ਖ਼ਬਰਾਂ ਅਤੇ ਹੋਰ ਲਿੰਕ ਸਿਰਫ਼ ਤਸਵੀਰਾਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜਿਨ੍ਹਾਂ ਨਾਲ ਕੋਈ ਟੈਕਸਟ ਨਹੀਂ ਹੁੰਦਾ। ਸਿਰਫ਼ ਇਕ ਈਮੇਜ਼ ਹੋਵੇਗੀ, ਜਿਸ ਵਿਚ ਵਾਟਰਮਾਰਕ ਹੋਵੇਗਾ।
ਪਿਛਲੇ ਕੁਝ ਮਹੀਨਿਆਂ ‘ਚ ਕਾਫ਼ੀ ਬਦਲਿਆ ਟਵਿੱਟਰ
– ਪਿਛਲੇ ਸਾਲ ਮਸਕ ਨੇ 44 ਬਿਲੀਅਨ ਡਾਲਰ ਦੇ ਸੌਦੇ ਵਿਚ ਐਕਸ (ਪਹਿਲਾਂ ਟਵਿੱਟਰ) ਨੂੰ ਹਾਸਿਲ ਕੀਤਾ ਸੀ।
– ਉਸ ਸਮੇਂ ਤੋਂ ਪਲੇਟਫਾਰਮ ਨੇ ਬਹੁਤ ਸਾਰੇ ਬਦਲਾਅ ਵੇਖੇ ਹਨ, ਇਸ ਦਾ ਨਾਂ ਬਦਲਣ ਤੋਂ ਲੈ ਕੇ ਅਦਾਇਗੀ ਸੇਵਾਵਾਂ ਨੂੰ ਪੇਸ਼ ਕਰਨ ਤੱਕ ਅਤੇ ਹੋਰ ਬਹੁਤ ਕੁਝ।
– ਇਸ ਤੋਂ ਇਲਾਵਾ ਕੰਪਨੀ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ।
– ਇੰਨਾ ਹੀ ਨਹੀਂ, ਕੰਪਨੀ ਨੇ ਵਾਸ਼ਿੰਗਟਨ ਪੋਸਟ ਅਤੇ CNN ਵਰਗੇ ਮੁੱਖ ਮੀਡੀਆ ਆਊਟਲੈਟਸ ਦੇ ਪੱਤਰਕਾਰਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।