International News

Facebook ਤੇ Instagram ‘ਤੇ ਨਹੀਂ ਦਿਖਾਈ ਦੇਣਗੇ ਇਸ਼ਤਿਹਾਰ, ਨਵੇਂ ਪਲਾਨ ਲਈ ਮੇਟਾ ਲੈ ਸਕਦਾ ਇੰਨੀ ਕੀਮਤ

ਜੇ ਤੁਸੀਂ ਵੀ ਮੇਟਾ ਦੇ ਮਸ਼ਹੂਰ ਪਲੇਟਫਾਰਮ ਇੰਸਟਾਗ੍ਰਾਮ ਤੇ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਬਹੁਤ ਜਲਦੀ ਤੁਹਾਨੂੰ ਇੰਸਟਾਗ੍ਰਾਮ ਤੇ ਫੇਸਬੁੱਕ ‘ਤੇ ਇਸ਼ਤਿਹਾਰ ਗਾਇਬ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਬਹੁਤ ਜਲਦ ਇਸ ਸੀਰੀਜ਼ ‘ਚ ਕੁਝ ਨਵੇਂ ਬਦਲਾਅ ਲਿਆਉਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜ਼ੁਕਰਬਰਗ ਯੂਜ਼ਰਜ਼ ਲਈ ਐਡ-ਫ੍ਰੀ ਸਬਸਕ੍ਰਿਪਸ਼ਨ ਪਲਾਨ ਦਾ ਐਲਾਨ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਐਡ-ਫ੍ਰੀ ਸਬਸਕ੍ਰਿਪਸ਼ਨ ਪਲਾਨ ਭਾਰਤੀ ਯੂਜ਼ਰਜ਼ ਲਈ 2024 ‘ਚ ਹੀ ਪੇਸ਼ ਕੀਤੇ ਜਾ ਸਕਦੇ ਹਨ।

ਕਿਉਂ ਲਿਆਂਦੀ ਜਾ ਰਹੀ ਹੈ ਨਵੀਂ ਯੋਜਨਾ

ਦਰਅਸਲ ਮੈਟਾ ਵੱਲੋਂ ਇਸ ਤਰ੍ਹਾਂ ਦੇ ਸਬਸਕ੍ਰਿਪਸ਼ਨ ਪਲਾਨ ਦਾ ਐਲਾਨ ਯੂਰਪੀਅਨ ਸੰਘ ਯੂਨੀਅਨ (ਈਯੂ) ਵਿਚ ਗੁਪਤ ਨਿਯਮਾਂ ਲ ਲਿਆ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ ਮੇਟਾ ਨੂੰ ਗਲੋਬਲ ਪੱਧਰ ‘ਤੇ ਮੁਦਰੀਕਰਨ ਕੀਤੇ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਜੇ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਡਿਜੀਟਲ ਪਰਸਨਲ ਡਾਟਾ ਪ੍ਰਾਈਵੇਸੀ ਐਕਟ ਦੀ ਪਾਲਣਾ ਕਰ ਰਹੀ ਹੈ। ਡਾਟਾ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਚਰਚਾ ਹੋਵੇਗੀ। ਭੁਗਤਾਨ ਕੀਤੀ ਸੇਵਾ ਲਈ ਵਿਗਿਆਪਨ-ਮੁਕਤ ਗਾਹਕੀ ਯੋਜਨਾ ਨੂੰ ਪਹਿਲਾਂ ਯੂਰਪੀਅਨ ਯੂਨੀਅਨ ਵਿਚ ਟ੍ਰਾਇਲ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਪਲਾਨ ਭਾਰਤੀ ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਪਲਾਨ 2024 ਦੇ ਮੱਧ ਜਾਂ ਸਾਲ ਦੇ ਅੰਤ ‘ਚ ਪੇਸ਼ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਵਾਲ ਸਟਰੀਟ ਜਰਨਲ ਨੇ ਮੇਟਾ ਦੇ ਇਸ ਪਲਾਨ ਬਾਰੇ ਰਿਪੋਰਟ ਦਿੱਤੀ ਸੀ।

ਪਲਾਨ ‘ਤੇ ਕਿੰਨਾ ਆਵੇਗਾ ਖ਼ਰਚਾ ?

ਮੰਨਿਆ ਜਾ ਰਿਹਾ ਹੈ ਕਿ ਕੰਪਨੀ ਮੋਬਾਈਲ ਫੋਨ ‘ਤੇ ਇੰਸਟਾਗ੍ਰਾਮ ਦੀ ਐਡ ਫ੍ਰੀ ਸਬਸਕ੍ਰਿਪਸ਼ਨ ਲਈ 14 ਡਾਲਰ (ਲਗਭਗ 1165 ਰੁਪਏ) ਮਹੀਨਾ ਚਾਰਜ ਕਰ ਸਕਦੀ ਹੈ। ਇਸ ਪਲਾਨ ਨਾਲ ਯੂਜ਼ਰਜ਼ ਨੂੰ ਆਪਣੇ ਡੇਟਾ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਜਾ ਸਕੇਗਾ।

Video