Local News

ਡੁਨੇਡਿਨ ਵਿੱਚ 15 ਜਣਿਆਂ ਨੇ ਰੱਲ ਕੇ 4 ਵਿਦਿਆਰਥੀਆਂ ਦੇ ਫਲੈਟ ‘ਤੇ ਦਿੱਤਾ ਲੁੱਟ ਨੂੰ ਅੰਜਾਮ

ਡੁਨੇਡਿਨ ਦੇ ਉੱਤਰੀ ਹਿੱਸੇ ਵਿੱਚ ਸਥਿਤ ਇੱਕ ਰਿਹਾਇਸ਼ ‘ਤੇ ਘੱਟੋ-ਘੱਟ 15 ਜਣਿਆਂ ਵਲੋਂ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਇਹ ਰਿਹਾਇਸ਼ ਜੋ ਕਿ ਇੱਕ ਫਲੈਟ ਸੀ, ਇਸ ਵਿੱਚ 4 ਵਿਦਿਆਰਥੀ ਰਹਿ ਰਹੇ ਸਨ।

ਹਮਲਾਵਰਾਂ ਦੀ ਗਿਣਤੀ ਘੱਟੋ-ਘੱਟ 15 ਦੱਸੀ ਜਾ ਰਹੀ ਹੈ, ਜੋ ਕਿ ਨਜਦੀਕੀ ਕੈਸਲ ਸਟਰੀਟ ਤੋਂ ਆਏ ਦੱਸੇ ਜਾ ਰਹੇ ਹਨ ।

ਪੁਲਿਸ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਸੀਨੀਅਰ ਸਾਰਜੇਂਟ ਐਂਥਨੀ ਬੋਂਡ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 11.50 ‘ਤੇ ਲੀਥ ਸਟਰੀਟ ਵਿਖੇ ਸੱਦਿਆ ਗਿਆ ਸੀ।

Video