ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਸਾਈਕਲੋਨ ਗੈਬਰੀਆਲ ਦੇ ਬੁਰੇ ਪ੍ਰਭਾਵਾਂ ਤੋਂ ਨਿਊਜੀਲੈਂਡ ਨੂੰ ਉਭਾਰਣ ਲਈ ਕੈਬਿਨੇਟ ਨਾਲ ਕੀਤੀ ਮੀਟਿੰਗ ਤੋਂ ਬਾਅਦ ਕੁਝ ਅਹਿਮ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਵਿੱਚ ਸਭ ਤੋਂ ਅਹਿਮ ਹੈ ਨੈਸ਼ਨਲ ਲੇਵਲ ਦੀ ਸਟੇਟ ਐਮਰਜੈਂਸੀ ਨੂੰ ਇੱਕ ਹੋਰ ਹਫਤੇ ਲਈ ਵਧਾਏ ਜਾਣਾ।
- ਇਸ ਤੋਂ ਇਲਾਵਾ ਨੈਸ਼ਨਲ ਲੈਂਡ ਐਂਡ ਟ੍ਰਾਂਸਪੋਰਟ ਫੰਡ ਲਈ $250 ਮਿਲੀਅਨ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ, ਜੋ ਸਾਈਕਲੋਨ ਗੈਬਰੀਆਲ ਕਾਰਨ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਵਰਤੇ ਜਾਣਗੇ।
- $50 ਮਿਲੀਅਨ ਦੀ ਰਾਸ਼ੀ ਬਿਜਨੈਸ ਤੇ ਪ੍ਰਾਇਮਰੀ ਸੈਕਟਰ ਦੇ ਸਹਿਯੋਗ ਲਈ ਜਾਰੀ ਕੀਤੇ ਗਏ ਹਨ ਇਹ ਮੱਦਦ ਕਿਸ ਤਰ੍ਹਾਂ ਮੁੱਹਈਆ ਕਰਵਾਈ ਜਾਏਗੀ, ਇਸ ‘ਤੇ ਅਗਲੇ ਹਫਤੇ ਯੋਜਨਾ ਬਣਾਈ ਜਾਏਗੀ।
- ਵੇਜ਼ ਸਬਸਿਡੀ ਸਕੀਮ ਲਾਗੂ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਕਿਉਂਕਿ ਕੈਬਿਨੇਟ ਦਾ ਮੰਨਣਾ ਹੈ ਕਿ ਗੈਬਰੀਆਲ ਕਾਰਨ ਵੱਖੋ-ਵੱਖ ਇਲਾਕਿਆਂ ਵਿੱਚ ਲੋਕ ਵੱਖੋ-ਵੱਖ ਪੱਧਰ ‘ਤੇ ਪ੍ਰਭਾਵਿਤ ਹੋਏ ਹਨ, ਪਰ ਬਹੁਤੇ ਪ੍ਰਭਾਵਿਤ ਇਲਾਕਿਆਂ ਲਈ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਲਿਆ ਜਾ ਸਕਦਾ ਹੈ।
- ਇੱਕ ਨਵੀਂ ਸਾਈਕਲੋਨ ਰਿਕਵਰੀ ਟਾਸਕਫੋਰਸ ਦਾ ਗਠਨ ਵੀ ਜਲਦ ਹੋਏਗਾ, ਜਿਸਦੀ ਪ੍ਰਧਾਨਗੀ ਬਰਾਇਨ ਰੋਸ਼ ਕਰਨਗੇ, ਜੋ ਭਵਿੱਖ ਵਿੱਚ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਨਿਊਜੀਲੈਂਡ ਵਾਸੀਆਂ ਲਈ ਕਾਫੀ ਸਹਾਇਕ ਸਾਬਿਤ ਹੋਏਗੀ।