Local News

ਨਿਊਜੀਲੈਂਡ ‘ਚ ਘਰਾਂ ਦੇ ਕਿਰਾਏ ਪੁੱਜੇ ਰਿਕਾਰਡਤੋੜ ਪੱਧਰ ‘ਤੇ

ਨਿਊਜੀਲੈਂਡ ਵਿੱਚ ਇਸ ਵੇਲੇ ਘਰਾਂ ਦੇ ਕਿਰਾਏ ਔਸਤ $595 ਪ੍ਰਤੀ ਹਫਤੇ ਦਾ ਆਂਕੜਾ ਪਾਰ ਕਰ ਚੁੱਕੇ ਹਨ ਅਤੇ $25 (ਲਗਭਗ 4%) ਦੇ ਸਲਾਨਾ ਵਾਧੇ ਨਾਲ ਇਹ ਕਿਰਾਇਆ ਹੁਣ ਤੱਕ ਦਾ ਰਿਕਾਰਡਤੋੜ ਕਿਰਾਇਆ ਮੰਨਿਆ ਜਾ ਰਿਹਾ ਹੈ।

ਟਰੇਡ ਮੀ ਪ੍ਰਾਪਰਟੀ ਦੇ ਸੇਲਜ਼ ਅਡਵਾਈਜ਼ਰ ਡਾਇਰੈਕਟਰ ਗੇਵਿਨ ਲੋਇਡ ਨੇ ਦੱਸਿਆ ਕਿ ਬੀਤੇ ਸਾਲ ਦੇ ਮੁਕਾਬਲੇ ਘਰਾਂ ਦੇ ਕਿਰਾਏ ਵਿੱਚ 4% ਦਾ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਭਾਂਵੇ ਇਹ ਵਾਧਾ ਇਸ ਸਾਲ ਦੀ ਮਹਿੰਗਾਈ ਦਰ ਤੋਂ ਘੱਟ ਰਿਹਾ ਹੈ, ਪਰ ਮਹਿੰਗਾਈ ਦੇ ਇਸ ਸਮੇਂ ਕਿਰਾਏਦਾਰਾਂ ਦਾ ਲੱਕ ਤੋੜਣ ਲਈ ਇਹ ਵਾਧਾ ਕਾਫੀ ਜਿਆਦਾ ਮੰਨਿਆਂ ਜਾ ਰਿਹਾ ਹੈ।

ਬੀਤੇ ਸਾਲ ਦੇ ਅਖੀਰਲੇ ਕੁਆਰਟ ਮੌਕੇ ਇਹ ਕਿਰਾਇਆ $580 ਪ੍ਰਤੀ ਹਫਤਾ ਸੀ। ਵਲੰਿਗਟਨ ਵਿੱਚ ਇਸ ਵੇਲੇ ਔਸਤ ਘਰਾਂ ਦਾ ਕਿਰਾਇਆ ਸਭ ਤੋਂ ਜਿਆਦਾ $660 ਪ੍ਰਤੀ ਹਫਤਾ ਹੈ। ਆਕਲੈਂਡ ਵਿੱਚ $630, ਬੇਅ ਆਫ ਪਲੈਂਟੀ ਵਿੱਚ $615, ਮਾਰਲਬੋਰੋ ਵਿੱਚ $550, ਨਾਰਥਲੈਂਡ ਵਿੱਚ $580, ਟਾਰਾਨਾਕੀ $580 ਅਤੇ ਵਾਇਕਾਟੋ ਵਿੱਚ $540 ਪ੍ਰਤੀ ਹਫਤਾ ਹੈ।

Video