Local News

2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਤਹਿਤ 143,219 ਪ੍ਰਵਾਸੀ ਨਿਊਜੀਲੈਂਡ ਹੋ ਗਏ ਪੱਕੇ

2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਤਹਿਤ ਕੁੱਲ ਲਾਈਆਂ ਗਈਆਂ 106,092 ਐਪਲੀਕੇਸ਼ਨਾਂ ਵਿੱਚੋਂ 76,483 ‘ਤੇ ਕਾਰਵਾਈ ਮੁੱਕਮੰਲ ਹੋ ਚੁੱਕੀ ਹੈ, ਜਿਨ੍ਹਾਂ ਨੂੰ ਵੀਜੇ ਜਾਰੀ ਹੋ ਗਏ ਹਨ ਤੇ ਇਨ੍ਹਾਂ ਐਪਲੀਕੇਸ਼ਨਾਂ ਤਹਿਤ 143,219 ਪ੍ਰਵਾਸੀ ਨਿਊਜੀਲੈਂਡ ਪੱਕੇ ਕੀਤੇ ਗਏ ਹਨ।

238 ਐਪਲੀਕੇਸ਼ਨਾਂ ਨੂੰ ਰੱਦ ਵੀ ਕੀਤਾ ਗਿਆ ਹੈ। ਇਸ ਸ਼੍ਰੇਣੀ ਤਹਿਤ ਹੁਣ ਤੱਕ ਕਰੀਬ 72% ਫਾਈਲਾ ਦੀ ਪ੍ਰੋਸੈਸਿੰਗ ਪੂਰੀ ਹੋ ਚੁੱਕੀ ਹੈ ਅਤੇ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਇਹ ਵੀ ਕਿਹਾ ਹੈ ਕਿ ਬਾਕੀ ਦੀਆਂ ਇਸ ਸ਼੍ਰੇਣੀ ਨਾਲ ਸਬੰਧਤ ਫਾਈਲਾਂ ਨੂੰ, ਫਾਈਲਾਂ ਲਾਏ ਜਾਣ ਤੋਂ ਬਾਅਦ 18 ਮਹੀਨੇ ਦੇ ਅੰਦਰ-ਅੰਦਰ ਪ੍ਰੋਸੈੱਸ ਕਰ ਦਿੱਤਾ ਜਾਏਗਾ।

ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਇਸ ਤੋਂ ਇਲਾਵਾ 23,768 ਸਟੂਡੈਂਟ ਵੀਜਾ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ। ਸਟੂਡੈਂਟ ਵੀਜਾ, ਵਰਕ ਵੀਜਾ, ਟੂਰੀਸਟ ਵੀਜਾ ਨਾਲ ਸਬੰਧਤ ਕੁੱਲ 576,000 ਐਪਲੀਕੇਸ਼ਨਾਂ ਦੀ ਪ੍ਰੋਸੈਸਿੰਗ ਇਸ ਵੇਲੇ ਕੀਤੀ ਜਾ ਰਹੀ ਹੈ।

Video