Local News

ਹਾਕਸ ਬੇਅ ਇੱਕ ਵਾਰ ਫਿਰ ਤੋਂ ਖਤਰੇ ਦੇ ਕੰਢੇ ‘ਤੇ

ਆਕਲੈਂਡ ਸਾਈਕਲੋਨ ਗੈਬਰੀਆਲ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕੇ ਹਾਕਸ ਬੇਅ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਵੱਜ ਗਈ ਹੈ, ਆਉਂਦੇ 48 ਘੰਟੇ ਵਿੱਚ ਹਾਕਸਬੇਅ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਹੋਈ ਹੈ। ਇਸ ਦੌਰਾਨ 200 ਐਮ ਐਮ ਬਾਰਿਸ਼ ਇਨ੍ਹਾਂ ਇਲਾਕਿਆਂ ਵਿੱਚ ਹੋ ਸਕਦੀ ਹੈ ਤੇ ਪਹਿਲਾਂ ਤੋਂ ਹੀ ਤਰ ਜਮੀਨ ਲਈ ਇਹ ਬਾਰਿਸ਼ ਹੋਰ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਇਸ ਦੌਰਾਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਲੋੜ ਪੈਣ ‘ਤੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਵੀ ਕਿਹਾ ਜਾ ਸਕਦਾ ਹੈ।

Video