International News

ਮੁਕਾਬਲੇ ‘ਚ ਗੈਂਗਸਟਰ ਤੇਜਾ ਸਣੇ ਤਿੰਨ ਹਲਾਕ

ਬਸੀ ਪਠਾਣਾਂ ਵਿੱਚ ਹੋਏ ਮੁਕਾਬਲੇ ‘ਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ

ਗੈਂਗਸਟਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਮਹੀਨੇ ਫਿਲੌਰ ਨੇੜੇ ਪੁਲੀਸ ਮੁਲਾਜ਼ਮ ਨੂੰ ਕੀਤਾ ਸੀ ਸ਼ਹੀਦ
ਬਸੀ ਪਠਾਣਾਂ ਵਿੱਚ ਅੱਜ ਸ਼ਾਮੀਂ ਪੰਜ ਵਜੇ ਦੇ ਕਰੀਬ ਹੋਏ ਪੁਲੀਸ ਮੁਕਾਬਲੇ ‘ਚ ਗੈਂਗਸਟਰ ਤੇਜਾ ਤੇ ਉਸ ਦੇ ਦੋ ਸਾਥੀ ਮਾਰੇ ਗਏ। ਗੈਂਗਸਟਰ ਤੇਜਾ ਪੁਲੀਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਮੁਕਾਬਲੇ ਦੌਰਾਨ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਮੋਰਿੰਡਾ ਸਾਈਡ ਤੋਂ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਜਾ ਰਹੀ ਥਾਰ ਜੀਪ ‘ਚ ਸਵਾਰ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਬਸੀ ਪਠਾਣਾਂ ਦੇ ਨਵੇਂ ਬੱਸ ਅੱਡੇ ਕੋਲ ਪਹੁੰਚ ਕੇ ਜਦੋਂ ਏਜੀਟੀਐੱਫ ਦੀਆ ਦੋ ਟੀਮਾ ਨੇ ਥਾਰ ਜੀਪ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਨੇ ਪੁਲੀਸ ਮੁਲਾਜ਼ਮਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੁਰਪ੍ਰੀਤ ਸਿੰਘ ਨਾਂ ਦੇ ਪੁਲੀਸ ਮੁਲਾਜ਼ਮ ਨੂੰ ਗੋਲੀ ਲੱਗੀ ਅਤੇ ਇੱਕ ਹੋਰ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ। ਉਪਰੰਤ ਦੁਵੱਲੀ ਗੋਲੀਬਾਰੀ ‘ਚ ਥਾਰ ਗੱਡੀ ‘ਚ ਸਵਾਰ ਗੈਂਗਸਟਰ ਤੇਜਾ ਅਤੇ ਉਸ ਦੇ ਇੱਕ ਸਾਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਮੁਕਾਬਲ ‘ਚ ਗੰਭੀਰ ਜਖਮੀ ਉਨ੍ਹਾਂ ਦੇ ਤੀਸਰੇ ਸਾਥੀ ਨੂੰ ਪੁਲੀਸ ਵੱਲੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਮੁਕਾਬਲੇ ਵਾਲੀ ਥਾਂ ‘ਤੇ ਪੁੱਜ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਗੈਂਗਸਟਰ ਤੇਜਾ ਨੇ ਆਪਣਾ ਗਰੋਹ ਬਣਾਇਆ ਹੋਇਆ ਸੀ ਤੇ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ 38 ਤੋਂ ਵੱਧ ਕੇਸ ਦਰਜ ਸਨ। ਗੈਂਗਸਟਰ ਲੰਮੇ ਸਮੇਂ ਤੋਂ ਪੁਲੀਸ ਤੋਂ ਬਚਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੀ 8 ਜਨਵਰੀ ਨੂੰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆ ਵੱਲੋਂ ਫਗਵਾੜਾ ਤੋਂ ਗੱਡੀ ਖੋਹੀ ਗਈ ਸੀ।
ਮਗਰੋਂ ਇਨ੍ਹਾਂ ਨੇ ਫ਼ਿਲੌਰ ਨਜ਼ਦੀਕ ਪਿੱਛਾ ਕਰ ਰਹੇ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

Video