Local News

ਆਕਲੈਂਡ ਵਿੱਚ ਵੱਧਦਾ ਕਰਾਈਮ ਦਾ ਪੱਧਰ, ਮੈਸੀ ਵਿੱਚ ਦਿਨ-ਦਿਹਾੜੇ ਚਲਾਈਆਂ ਗਈਆਂ ਘਰ ‘ਤੇ ਗੋਲੀਆਂ, ਕਈ ਜਣੇ ਹੋਏ ਜਖਮੀ

ਆਕਲੈਂਡ ਦੇ ਮੈਸੀ ਵਿੱਚ ਦਿਨ-ਦਿਹਾੜੇ ਇੱਕ ਘਰ ‘ਤੇ ਗੋਲੀਆਂ ਚਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਕਈ ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਹੈ।

ਪੁਲਿਸ ਅਨੁਸਾਰ ਉਨ੍ਹਾਂ ਨੂੰ ਘਟਨਾ ਤੋਂ ਬਾਅਦ ਕਲੇਵਰਡਨ ਡਰਾਈਵ ‘ਤੇ ਸਵੈਰ ਵੇਲੇ ਸੱਦਿਆ ਗਿਆ ਸੀ ਤੇ ਸੁੱਰਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੌਕੇ ‘ਤੇ ਪੁੱਜਣ ਵਾਲੀ ਪੁਲਿਸ ਪੂਰੀ ਤਰ੍ਹਾਂ ਹਥਿਆਰਬੰਦ ਸੀ।

ਗੋਲੀਆਂ ਘਰ ਦੀਆਂ ਖਿੜਕੀਆਂ, ਬਾਹਰ ਖੜੀ ਗੱਡੀ ‘ਤੇ ਵੱਜੀਆਂ ਹਨ। ਇਸ ਘਟਨਾ ਵਿੱਚ ਜਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਐਮਰਜੈਂਸੀ ਡਿਪਾਰਟਮੈਂਟ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਬਾਕੀ ਜਖਮੀਆਂ ਨੂੰ ਵੀ ਮੌਕੇ ‘ਤੇ ਹੀ ਇਲਾਜ ਮੁੱਹਈਆ ਕਰਵਾਇਆ ਗਿਆ ਹੈ।

ਦੋਸ਼ੀਆਂ ਦੀ ਭਾਲ ਅਤੇ ਮਾਮਲੇ ਦੀ ਵਧੇਰੇ ਛਾਣਬੀਣ ਕੀਤੀ ਜਾ ਰਹੀ ਹੈ।

Video