ਆਕਲੈਂਡ ਸਾਈਕਲੋਨ ਗੈਬਰੀਆਲ ਕਾਰਨ ਨਿਊਜੀਲੈਂਡ ਦਾ 30% ਹਿੱਸਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਨਫਰਾਸਟਰਕਚਰ, ਘਰਾਂ, ਰਿਹਾਇਸ਼ੀ ਇਮਾਰਤਾਂ ਆਦਿ ਦੀ ਮੁਰੰਮਤ, ਕਾਰੋਬਾਰਾਂ ਨੂੰ ਮੁੜ ਤੋਂ ਪੈਰਾਂ ‘ਤੇ ਖੜਣ ਕਰਨ ਲਈ ਮੱਦਦ ਅਤੇ ਨਿਊਜੀਲੈਂਡ ਨੂੰ ਭਵਿੱਖ ਵਿੱਚ ਅਜਿਹੀਆਂ ਕੁਦਰਤੀ ਆਫਤਾਂ ਤੋਂ ਸੁਰੱਖਿਅਤ ਰੱਖਣ ਲਈ ਵੱਡੇ ਪੱਧਰ ‘ਤੇ ਮੱਦਦ ਦੀ ਜਰੂਰਤ ਹੈ ਤੇ ਇਸੇ ਲਈ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਨਿਊਜੀਲੈਂਡ ਦੇ ਲੱਖਾਂ ਰਿਹਾਇਸ਼ੀਆਂ ਅਤੇ ਹਜਾਰਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਇਸ ਵੇਲੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਇੱਕਜੁੱਟਤਾ ਦੀ ਜਰੂਰਤ ਮਹਿਸੂਸ ਹੋ ਰਹੀ ਹੈ ਤੇ ਇਸੇ ਲਈ ਉਨ੍ਹਾਂ ਫੰਡਰੇਜ਼ ਕਰਨ ਇਹ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਲੋਟੋ ਡਰਾਅ ਵੀ 18 ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਲਈ ਨਿਊਜੀਲੈਂਡ ਵਾਸੀਆਂ ਨੂੰ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। 2011 ਵਿੱਚ ਭੂਚਾਲ ਪ੍ਰਭਾਵਿਤ ਕ੍ਰਾਈਸਚਰਚ ਲਈ ਵੀ ਨਿਊਜੀਲੈਂਡ ਸਰਕਾਰ ਨੇ ਅੰਤਰ-ਰਾਸ਼ਟਰੀ ਭਾਈਚਾਰੇ ਦੀ ਮੱਦਦ ਨਾਲ $94 ਮਿਲੀਅਨ ਇੱਕਠੇ ਕੀਤੇ ਸੀ।
ਨਿਊਜੀਲੈਂਡ ਸਰਕਾਰ ਨੇ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਮੱਦਦ ਦੀ ਕੀਤੀ ਅਪੀਲ!
