Sports News

ਨਿਊਜ਼ੀਲੈਂਡ ਨੇ ਸਾਹ ਰੋਕਣ ਵਾਲੇ ਮੈਚ ‘ਚ 1 ਦੌੜਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ

ਵੇਲਿੰਗਟਨ ਵਿੱਚ ਹੋ ਰਹੇ ਦੂਜੇ ਟੈਸਟ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਨੇ ਟੀਮ ਇੰਗਲੈਂਡ ਨੂੰ ਬਹੁਤ ਹੀ ਰੋਮਾਂਚਕ ਮੈਚ ਵਿੱਚ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ।

ਨਿਊਜੀਲੈਂਡ ਦੀ ਟੀਮ ਫੋਲੋ-ਓਨ ਖੇਡਕੇ ਵੀ ਇਹ ਟੈਸਟ ਮੈਚ ਜਿੱਤਿਆ ਹੈ ਅਤੇ ਕ੍ਰਿਕੇਟ ਦੇ ਸਦੀ ਪੁਰਾਣੇ ਇਤਿਹਾਸ ਵਿੱਚ ਅਜਿਹਾ ਸਿਰਫ ਚੌਥੀ ਵਾਰ ਹੋਇਆ ਹੈ।

ਮੈਚ ਦੇ 4 ਦਿਨ ਜਿੱਥੇ ਇੰਗਲੈਂਡ ਦੀ ਟੀਮ ਦਾ ਦਬਦਬਾ ਦਿੱਖ ਰਿਹਾ ਸੀ, ਉੱਥੇ ਹੀ ਮੈਚ ਦੇ 5ਵੇਂ ਦਿਨ ਦੀ ਖੇਡ ਵਿੱਚ ਨਿਊਜੀਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਮੈਚ ਆਪਣੇ ਹਿੱਸੇ ਦਰਜ ਕਰ ਲਿਆ ਹੈ।

ਮੈਚ ਨੂੰ ਜਿੱਤਣ ਲਈ ਨਿਊਜੀਲੈਂਡ ਨੇ ਇੰਗਲੈਂਡ ਨੂੰ 258 ਸਕੋਰਾਂ ਦਾ ਟੀਚਾ ਦਿੱਤਾ ਸੀ, ਪਰ ਨਿਊਜੀਲੈਂਡ ਦੀ ਟੀਮ 256 ਸਕੋਰਾਂ ‘ਤੇ ਹੀ ਢਹਿ-ਢੇਰੀ ਹੋ ਗਈ। ਮੈਚ ਵਿੱਚ ਟਿੰਮ ਸਾਊਦੀ, ਨੀਲ ਵੈਗਨਰ ਦੀ ਸ਼ਾਨਦਾਰ ਗੇਂਦਬਾਜੀ ਨੇ ਟੀਮ ਨੂੰ ਇਹ ਜਿੱਤ ਦਰਜ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੋਨਾਂ ਨੇ ਰੱਲਕੇ 107 ਸਕੋਰ ਦੇਕੇ 7 ਵਿਕਟਾਂ ਹਾਸਿਲ ਕੀਤੀਆਂ ਹਨ।

Video