Sports News

ਮੁੰਬਈ ਇੰਡੀਅਨਜ਼ ਨੂੰ ਲੱਗਿਆ ਵੱਡਾ ਝਟਕਾ, ਸੱਟ ਕਾਰਨ IPL ਦੇ 16ਵੇਂ ਸੀਜ਼ਨ ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ

 IPL 2023 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਬੁਮਰਾਹ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਉਨ੍ਹਾਂ ਨੇ ਆਪਣਾ ਆਖਰੀ ਮੈਚ ਸਤੰਬਰ 2022 ਵਿੱਚ ਖੇਡਿਆ ਸੀ, ਉਦੋਂ ਤੋਂ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਉਦੋਂ ਤੋਂ ਜਸਪ੍ਰੀਤ ਬੁਮਰਾਹ ਏਸ਼ੀਆ ਕੱਪ 2022 ਅਤੇ ਟੀ-20 ਵਿਸ਼ਵ ਕੱਪ 2022 ਤੋਂ ਖੁੰਝ ਗਿਆ।

ਮੁੰਬਈ ਲਈ ਮੁਸੀਬਤ ਖੜ੍ਹੀ ਹੋ ਗਈ

ਬੁਮਰਾਹ ਮੁੰਬਈ ਇੰਡੀਅਨਜ਼ ਦਾ ਮੁੱਖ ਤੇਜ਼ ਗੇਂਦਬਾਜ਼ ਹੈ। ਪਿਛਲੇ ਸੀਜ਼ਨ ‘ਚ ਮੁੰਬਈ ਵਿੱਚ ਪ੍ਰਦਰਸ਼ਨ ਭਲੇ ਹੀ ਖਰਾਬ ਰਿਹਾ ਹੋਵੇ ਪਰ ਬੁਮਰਾਹ ਨੇ ਗੰਜਬਾਜੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਈਪੀਐਲ 2022 ਦੇ 14 ਮੈਚਾਂ ਵਿੱਚ ਗੇਂਦਬਾਜ਼ੀ ਕਰਦੇ ਹੋਏ, ਉਨ੍ਹਾਂ ਨੇ 25.53 ਦੀ ਔਸਤ ਨਾਲ ਕੁੱਲ 15 ਵਿਕਟਾਂ ਲਈਆਂ। ਅਜਿਹੇ ‘ਚ ਉਸ ਦੇ ਇਸ ਵਾਰ ਨਾ ਖੇਡਣ ਕਾਰਨ ਮੁੰਬਈ ਇੰਡੀਅਨਜ਼ ਦਾ ਬਾਲਿੰਗ ਡਿਪਾਰਟਮੈਂਟ ਮੁਸ਼ਕਲ ‘ਚ ਪੈ ਸਕਦਾ ਹੈ।

ਪਿਛਲੇ 5-6 ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਹਨ ਬੁਮਰਾਹ

ਬੁਮਰਾਹ ਪਿਛਲੇ 5-6 ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਹਨ। ਉਨ੍ਹਾਂ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਸਤੰਬਰ 2022 ਵਿੱਚ ਆਸਟਰੇਲੀਆ ਖਿਲਾਫ ਖੇਡਿਆ ਸੀ। ਉਸ ਮੈਚ ਤੋਂ ਬਾਅਦ ਬੁਮਰਾਹ ਦੋ ਵਾਰ ਜ਼ਖਮੀ ਹੋਇਆ ਸੀ। ਆਸਟ੍ਰੇਲੀਆ ਖਿਲਾਫ ਖੇਡੀ ਗਈ ਸੀਰੀਜ਼ ‘ਚ ਬੁਮਰਾਹ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਸੀ।

ਹੁਣ ਤੱਕ ਅੰਤਰਰਾਸ਼ਟਰੀ ਕਰੀਅਰ

ਬੁਮਰਾਹ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ ਕੁੱਲ 30 ਟੈਸਟ, 72 ਵਨਡੇ ਅਤੇ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ ‘ਚ ਉਸ ਨੇ 21.99 ਦੀ ਔਸਤ ਨਾਲ 128 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਵਨਡੇ ‘ਚ ਗੇਂਦਬਾਜ਼ੀ ਕਰਦੇ ਹੋਏ ਉਸ ਨੇ 24.30 ਦੀ ਔਸਤ ਨਾਲ 121 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਬੁਮਰਾਹ ਨੇ ਟੀ-20 ਇੰਟਰਨੈਸ਼ਨਲ ‘ਚ ਕੁੱਲ 70 ਵਿਕਟਾਂ ਹਾਸਲ ਕੀਤੀਆਂ ਹਨ।

Video