Global News

ਆਪ੍ਰੇਸ਼ਨ ਵਿੱਚ ਦੇਰੀ ਕਾਰਨ ਮਹਿਲਾ ਦੀ ਡੁਨੇਡਿਨ ਹਸਪਤਾਲ ਵਿੱਚ ਮੌਤ

 ਡੁਨੇਡਿਨ ਹਸਪਤਾਲ ਵਿੱਚ ਇੱਕ 74 ਸਾਲਾ ਬਜੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਉਸਦੇ ਆਪ੍ਰੇਸ਼ਨ ਵਿੱਚ ਕੀਤੀ ਦੇਰੀ ਕਾਰਨ ਹੀ ਉਸਦੀ ਮੌਤ ਦਾ ਅਸਲ ਕਾਰਨ ਸੀ। ਮਹਿਲਾ ਨੂੰ ਚੁਕਣਾ ਟੁੱਟਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਐਮਰਜੈਂਸੀ ਵਿਭਾਗ ਵਲੋਂ ਆਪ੍ਰੇਸ਼ਨ ਥਿਏਟਰ ਦੀ ਕਮੀ ਕਾਰਨ ਮਹਿਲਾ ਦਾ ਆਪ੍ਰੇਸ਼ਨ ਕਰੀਬ 4 ਦਿਨ ਟਾਲਿਆ ਗਿਆ ਸੀ, ਕਾਰਨ ਸੀ ਹੋਰ ਜਰੂਰੀ ਮਰੀਜਾਂ ਦਾ ਆਪ੍ਰੇਸ਼ਨ ਪਹਿਲਾਂ ਕੀਤੇ ਜਾਣਾ। ਇਸ ਦੇਰੀ ਕਾਰਨ ਮਹਿਲਾ ਨੂੰ ਹੋਰ ਸਿਹਤ ਸੱਮਸਿਆਵਾਂ ਪੈਦਾ ਹੋ ਗਈਆਂ ਤੇ ਆਪ੍ਰੇਸ਼ਨ ਥੀਏਟਰ ਵਿੱਚ ਹੀ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਗਈ। ਰਿਪੋਰਟ ਵਿੱੱਚ ਸਾਹਮਣੇ ਆਇਆ ਕਿ ਜੇ ਆਪ੍ਰੇਸ਼ਨ ਵਿੱਚ ਦੇਰੀ ਨਾਲ ਹੁੰਦੀ ਤਾਂ ਮਹਿਲਾ ਬੱਚ ਸਕਦੀ ਸੀ।
ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੇ ਹੈਲਥ ਐਨਜੈਡ ਵਲੋਂ Right 4(4) of the Code of Health and Disability Services Consumers’ ਨਿਯਮ ਤਹਿਤ ਜਰੂਰੀ ਸਿਹਤ ਸੱਮਸਿਆਵਾਂ ਸਮੇਂ ਸਿਰ ਨਾ ਪਹੁੰਚਾਉਣ ਦਾ ਦੋਸ਼ੀ ਪਾਇਆ ਹੈ ਤੇ ਇਸ ਮੁੱਦੇ ‘ਤੇ ਪਰਿਵਾਰ ਤੋਂ ਲਿਖਤੀ ਮੁਆਫੀ ਦੇ ਨਾਲ ਸਿਸਟਮ ਵਿੱਚ ਸੁਧਾਰ ਕਰਨ ਲਈ ਰੀਵਿਊ ਕੀਤੇ ਜਾਣ ਦੀ ਗੱਲ ਆਖੀ ਹੈ।

Video