ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਇਸ ਵੇਲੇ ਭਾਰਤ ਦੌਰੇ ‘ਤੇ ਹਨ ਤੇ ਇਸ ਦੌਰੇ ‘ਤੇ ਨਿਊਜੀਲੈਂਡ ਵੱਸਦੇ ਭਾਰਤੀਆਂ ਲਈ ਇੱਕ ਬਹੁਤ ਹੀ ਵਧੀਆ ਖਬਰ ਆਈ ਹੈ। ਭਾਰਤ ਤੋਂ ਨਿਊਜ਼ਟਾਕ ਜੈਡਬੀ’ਜ਼ ਦੇ ਮਾਈਕ ਹੋਸਕਿੰਗ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਦੱਸਿਆ ਕਿ ਉਹ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਸਿੱਧੀ ਉਡਾਣ ਲਈ ਨਿਊਜੀਲੈਂਡ ਭਾਰਤ ਵਿੱਚ ਕਾਰਜਸ਼ੀਲ਼ ਸਾਰੀਆਂ ਹੀ ਏਅਰਲਾਈਨਜ਼ ਨੂੰ ਜੋਰ ਪਾਕੇ ਦੋਨਾਂ ਦੇਸ਼ਾਂ ਵਿਚਾਲੇ ਸਿੱਧੀ ਉਡਾਣ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਹ ਸਿੱਧੀ ਉਡਾਣ ਆਕਲੈਂਡ-ਮੁੰਬਈ ਜਾਂ ਆਕਲੈਂਡ-ਦਿੱਲੀ ਉਡਾਣ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਨਿਊਜੀਲੈਂਡ ਵੱਸਦੇ ਹਰ ਭਾਰਤੀ ਲਈ ਬਹੁਤ ਮੱਹਤਵ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਦੋਨੋਂ ਪਾਸੇ ਏਅਰਲਾਈਨਜ਼ ਵੀ ਇਹ ਸੇਵਾ ਸ਼ੁਰੂ ਕਰਨ ਵਿੱਚ ਕਾਫੀ ਉਤਸੁਕ ਹਨ। ਉਨ੍ਹਾਂ ਕਿਹਾ ਕਿ ਭਾਰਤ ਤੋਂ ਵੱਧ ਰਹੇ ਟੂਰੀਸਟ, ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ, ਉਨ੍ਹਾਂ ਨਾਲ ਆਉਣ ਵਾਲੇ 3-4 ਟੂਰੀਸਟਾਂ ਕਾਰਨ ਇਹ ਸਿੱਧੀ ਉਡਾਣ ਹੋਰ ਵੀ ਮੱਹਤਵਪੂਰਨ ਹੋ ਜਾਂਦੀ ਹੈ।