ਸੁਰੇਨ ਸ਼ਰਮਾ ਸਾਊਥ ਆਕਲੈਂਡ ਦੇ ਕਰਾਕਾ ਦਾ ਇੱਕ ਮਾਣਯੋਗ ਜੇਪੀ ਅਤੇ ਅਕਾਊਂਟੈਂਟ ਹੁਣ ਆਖ਼ਰਕਾਰ ਜਨਤਾ ਸਾਹਮਣੇ ਆ ਗਿਆ ਹੈ, ਜਿਸ ਉਤੇ ਲਗਭਗ $1.8 ਮਿਲੀਅਨ ਡਾਲਰ ਦੀ ਮਨੀ ਲੌਂਡਰਿੰਗ ਦੇ ਗੰਭੀਰ ਦੋਸ਼ ਲਾਏ ਗਏ ਹਨ।
ਪੁਲਿਸ ਦਾ ਦਾਅਵਾ ਹੈ ਕਿ 73 ਸਾਲਾ ਸ਼ਰਮਾ, ਜੋ ਕਿ ਆਈਆਰਡੀ ਵਿੱਚ ਰਜਿਸਟਰਡ ਟੈਕਸ ਏਜੰਟ ਵੀ ਹੈ, ਵਿਦੇਸ਼ੀ ਠੱਗਾਂ ਵਲੋਂ ਇਨਵੈਸਟਮੈਂਟ ਸਕੈਮਾਂ ਰਾਹੀਂ ਹਾਸਿਲ ਰਕਮ ਆਪਣੇ ਬੈਂਕ ਖਾਤਿਆਂ ‘ਚ ਪੁਆਕੇ ਉਨ੍ਹਾਂ ਤੱਕ ਪਹੁੰਚਾਉਂਦਾ ਸੀ। ਸੁਰੇਨ ਸ਼ਰਮਾ ਨੂੰ ਇਨ੍ਹਾਂ ਦੇ ਬਦਲੇ ਵਿੱਚ ਕਮਿਸ਼ਨ ਮਿਲਦਾ ਸੀ।
ਸੁਰੇਨ ਸ਼ਰਮਾ ਨੇ ਦਲੀਲ ਦਿੱਤੀ ਕਿ ਉਸਦਾ ਨਾਮ ਜਨਤਕ ਹੋਣ ਨਾਲ ਉਸਦਾ ਕਾਰੋਬਾਰ, ਇੱਜ਼ਤ ਅਤੇ ਮਾਨਸਿਕ ਸਿਹਤ ਪ੍ਰਭਾਵਿਤ ਹੋਵੇਗੀ, ਪਰ ਕੋਰਟ ਨੇ ਇਸ ਸਭ ਦੇ ਬਾਵਜੂਦ ਨਾਮ ਜੱਗਜਾਹਰ ਕਰਨ ਦਾ ਫੈਸਲਾ ਦਿੱਤਾ, ਜਿਸਨੂੰ ਹਾਈ ਕੋਰਟ ਨੇ ਇਸ ਹਫ਼ਤੇ ਬਰਕਰਾਰ ਰੱਖਿਆ ਤੇ ਨਾਲ ਹੀ ਜਸਟਿਸ ਡੇਵਿਡ ਜੌਨਸਟਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ, “ਸਰਵਜਨਕ ਹਿੱਤ ਵਿੱਚ ਹੈ ਕਿ ਲੋਕ ਜਾਣਨ ਕਿ ਇੱਕ ਲੰਬੇ ਸਮੇਂ ਤੋਂ ਜੇ ਪੀ ਰਹਿ ਚੁੱਕਾ ਵਿਅਕਤੀ ਕਿੰਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।”
ਪੀੜਤ ਦੀਪਕ ਉਧਾਨੀ, ਜਿਸ ਨੇ 2023 ਵਿੱਚ ਇਨਵੈਸਟਮੈਂਟ ਸਕੈਮ ਰਾਂਹੀ $100,000 ਗੁਆਇਆ ਸੀ, ਨੇ ਸੁਰੇਨ ਸ਼ਰਮਾ ਦੀ ਪਹਿਚਾਣ ਜੱਗਜਾਹਰ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ। ਪਰ ਉਹ ਹੈਰਾਨ ਸੀ ਕਿ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ 16 ਮਹੀਨਿਆਂ ਤੋਂ ਆਪਣਾ ਟੈਕਸ ਕਾਰੋਬਾਰ ਚਲਾ ਰਿਹਾ ਸੀ। ਜੇਕਰ ਸੁਰੇਨ ਸ਼ਰਮਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਤਾਂ ਉਹਨੂੰ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ
ਭਾਰਤੀ ਮੂਲ ਦੇ 73 ਸਾਲਾ ਵਿਅਕਤੀ ਦਾ ਨਾਮ $1.8 ਮਿਲੀਅਨ ਦੀ ਮਨੀ ਲਾਂਡਰਿੰਗ ਕੇਸ ਵਿੱਚ ਹੋਇਆ ਜੱਗਜਾਹਰ

Add Comment