2003 ਵਿੱਚ ਨਿਊਜ਼ੀਲੈਂਡ ਆਈ ਰੁਪੀ ਸੇਖੋਂ ਅੱਜ ਦੱਖਣੀ ਆਕਲੈਂਡ ਦੀ ਇੱਕ ਪ੍ਰਮੁੱਖ ਰੀਅਲ ਐਸਟੇਟ ਪ੍ਰੋਫੈਸ਼ਨਲ ਵਜੋਂ ਜਾਣੀ ਜਾਂਦੀ ਹੈ। ਪੰਜਾਬੀ ਵਿਰਾਸਤ ਨਾਲ ਜੁੜੀ ਇਹ ਮਿਹਨਤੀ ਔਰਤ ਕਈ ਪਰਿਵਾਰਾਂ ਦੇ ਘਰਾਂ ਦੇ ਸੁਪਨੇ ਸਾਕਾਰ ਕਰ ਚੁੱਕੀ ਹੈ।
ਰੁਪੀ Barfoot & Thompson ਦੀ ਮੈਨੁਕਾਉ ਬ੍ਰਾਂਚ ਵਿੱਚ ਮਾਰਚ 2025 ਤੱਕ ਸਿਖਰਤਮ ਸੇਲਜ਼ਪਰਸਨ ਰਹੀ ਹੈ। ਸਤੰਬਰ 2024 ਤੱਕ ਦੇ ਛੇ ਮਹੀਨੇ ਵੀ ਉਸਨੇ ਨੰਬਰ-1 ਪੋਜ਼ੀਸ਼ਨ ‘ਤੇ ਕਾਇਮ ਰਹਿ ਕੇ ਆਪਣੀ ਕਾਬਲੀਅਤ ਸਾਬਿਤ ਕੀਤੀ। ਅੱਜ ਵੀ ਉਹ ਦੱਖਣੀ ਆਕਲੈਂਡ ਦੇ ਟਾਪ 10 ਇੰਡੀਵਿਜੁਅਲ ਸੇਲਜ਼ਪਰਸਨਜ਼ ਵਿੱਚ ਸ਼ਾਮਿਲ ਹੈ।
ਰੁਪੀ ਕਹਿੰਦੀ ਹੈ, “ਮੈਂ ਕਦੇ ਘੰਟਿਆਂ ਦੀ ਗਿਣਤੀ ਨਹੀਂ ਕੀਤੀ, ਕਿਉਂਕਿ ਜੋ ਕੰਮ ਦਿਲੋਂ ਕਰੀਏ, ਉਹ ਫਿਰ ਥਕਾਵਟ ਨਹੀਂ ਬਣਦਾ।”
ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕਲੌਂਦੀ ਵਿੱਚ ਜਨਮੀ ਰੁਪੀ, 2003 ਵਿੱਚ ਆਪਣੇ ਪਿਤਾ ਦੇ ਕੋਲ ਨਿਊਜ਼ੀਲੈਂਡ ਆਈ ਜੋ ਕਿ 1989 ਤੋਂ ਇੱਥੇ ਸੈਟਲ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਹੀ ਆਪਣੀ ਉੱਚ ਸਿੱਖਿਆ ਹਾਸਿਲ ਕੀਤੀ: ਆਕਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਤੋਂ Bachelor of Health Science ਅਤੇ ਓਟਾਗੋ ਯੂਨੀਵਰਸਿਟੀ ਤੋਂ International Security ਵਿੱਚ Postgraduate Diploma – ਇਹ ਸਭ ਕੁਝ ਇੱਕ ਕਸਟਮਜ਼ ਅਫ਼ਸਰ ਵਜੋਂ ਕੰਮ ਕਰਦਿਆਂ ਨਾਲੋਂ ਕੀਤਾ।
ਅੱਜ ਰੁਪੀ ਸਿਰਫ਼ ਇੱਕ ਰੀਅਲ ਐਸਟੇਟ ਏਜੰਟ ਨਹੀਂ, ਸਗੋਂ ਮਾਈਗਰੈਂਟ ਪਰਿਵਾਰਾਂ, ਨਵੇਂ ਘਰ ਖਰੀਦਣ ਵਾਲਿਆਂ ਅਤੇ ਸਥਾਨਕ ਭਾਈਚਾਰੇ ਲਈ ਇੱਕ ਭਰੋਸੇਯੋਗ ਨਾਮ ਬਣ ਚੁੱਕੀ ਹੈ।
Add Comment