ਆਕਲੈਂਡ ਦੇ ਕਈ ਇਲਾਕਿਆਂ ਵਿੱਚ ਪੈਟਰੋਲ ਦੀ ਕੀਮਤ $2.12 ਪ੍ਰਤੀ ਲੀਟਰ ਤੱਕ ਡਿੱਗ ਗਈ ਹੈ, ਜਿਸ ਦੇ ਪਿੱਛੇ ਨਵਾਂ ਆਏ “U-Go” ਸੇਲਫ-ਸਰਵਿਸ ਪੰਪ ਦਾ ਹੱਥ ਹੈ। ਇਹ ਨਵਾਂ ਪੈਟਰੋਲ ਸਟੇਸ਼ਨ 91 ਅਨਲੀਡਡ ਪੈਟਰੋਲ $2.23 ਲੀਟਰ ਰੇਟ ‘ਤੇ ਵੇਚ ਰਿਹਾ ਹੈ, ਜਦਕਿ ਆਮ ਦਰ $2.51 ਹੈ ਤੇ ਹੁਣ ਇਸੇ ਕਾਰਨ ਇੱਕ Mobil ਪੈਟਰੋਲ ਪੰਪ ਨੇ ਮੁਕਾਬਲੇ ਲਈ ਕੀਮਤ ਘਟਾ ਕੇ $2.12 ਕਰ ਦਿੱਤੀ ਹੈ।
ਪਰ ਆਟੋਮੋਬਾਈਲ ਐਸੋਸੀਏਸ਼ਨ ਦੇ ਮੁੱਖ ਨੀਤੀ ਸਲਾਹਕਾਰ ਟੈਰੀ ਕੋਲਿਨਜ਼ ਨੇ ਚੇਤਾਵਨੀ ਦਿੱਤੀ ਕਿ ਇਹ ਸਸਤੀਆਂ ਕੀਮਤਾਂ ਲੰਬੇ ਸਮੇਂ ਤੱਕ ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ ਕਿ U-Go ਨੇ ਬਜ਼ਾਰ ਵਿੱਚ ਕਦਮ ਰੱਖਣ ਲਈ “ਲਾਸ ਲੀਡਰ” ਤਰਜ਼ ‘ਤੇ ਪੈਟਰੋਲ ਦੀ ਕੀਮਤ ਘੱਟ ਰੱਖੀ ਹੈ, ਜਿਵੇਂ ਕਿ ਕਈ ਵਾਰੀ ਸੁਪਰਮਾਰਕੀਟ ਵਿੱਚ ਕੁਝ ਆਈਟਮ ਲਾਭ ਤੋਂ ਬਿਨਾਂ ਵੇਚੀਆਂ ਜਾਂਦੀਆਂ ਹਨ।
U-Go ਇਸ ਵੇਲੇ ਸਿਰਫ ਆਕਲੈਂਡ ਵਿੱਚ ਹੈ, ਪਰ ਕਲਟੈਕਸ ਦੇ ਹੋਰ ਸਟੇਸ਼ਨਾਂ ਨੂੰ ਇਸ ਮਾਡਲ ਵਿੱਚ ਬਦਲ ਕੇ ਦੇਸ਼ ਭਰ ਵਿੱਚ ਖੋਲੇ ਜਾਾਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਆਕਲੈਂਡ ਵਿੱਚ , ਇਸ ਪੈਟਰੋਲ ਪੰਪ ‘ਤੇ ਪੈਟਰੋਲ ਦੀ ਕੀਮਤ ਪੁੱਜੀ $2.12 ਪ੍ਰਤੀ ਲੀਟਰ

Add Comment