ਆਕਲੈਂਡ ਟ੍ਰਾਂਸਪੋਰਟ (AT) ਵੱਲੋਂ ਬਣਾਈ ਗਈ ਨਿਊਜ਼ੀਲੈਂਡ ਦੀ ਪਹਿਲੀ ਪੂਰੀ ਤੌਰ ‘ਤੇ ਇਲੈਕਟ੍ਰਿਕ ਫੈਰੀ ਅੱਜ ਸਵੇਰੇ ਟਾਮਾਕੀ ਦਰਿਆ ਵਿੱਚ ਸਫਲਤਾਪੂਰਕ ਲਾਂਚ ਕੀਤੀ ਗਈ। ਇਹ ਇਤਿਹਾਸਕ ਪਲ Mt Wellington ਸਥਿਤ McMullen & Wing ਸ਼ਿਪਯਾਰਡ ‘ਚ ਦਰਜ ਹੋਇਆ।
EV Maritime ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਫੈਰੀ ਉੱਤੇ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਇਹ ਨਵੀਨਤਮ Ferries ਹਾਈਲੀ ਆਟੋਮੇਟਡ ਹਨ ਅਤੇ ਸਾਰੇ ਟੈਸਟ ਪੂਰੇ ਹੋਣ ਮਗਰੋਂ ਇਹ AT ਦੇ ਹਵਾਲੇ ਕੀਤੀਆਂ ਜਾਣਗੀਆਂ।
AT ਦੇ ਡਾਇਰੈਕਟਰ ਨੇਥਨ ਕੈਮੌਕ ਮੁਤਾਬਕ, ਇਹ ਇਲੈਕਟ੍ਰਿਕ ਫੈਰੀਆਂ Half Moon Bay ਤੋਂ Downtown Auckland ਦੇ ਰੂਟ ‘ਤੇ ਚਲਣਗੀਆਂ, ਅਤੇ ਕਦੇ-ਕਦੇ Devonport ਤੇ Hobsonville Point ਤੱਕ ਵੀ ਰਵਾਨਾ ਹੋ ਸਕਦੀਆਂ ਹਨ।
ਯਾਤਰਾ ਦਾ ਸਮਾਂ 30 ਤੋਂ 45 ਮਿੰਟ ਤੱਕ ਹੋਵੇਗਾ।
ਇਹ ਇਕ ਵੱਡਾ ਕਦਮ ਹੈ ਨਿਊਜ਼ੀਲੈਂਡ ਦੇ ਹਰੇ ਭਵਿੱਖ ਵੱਲ!
Add Comment