ਸੂਟਕੇਸਾਂ ਵਿੱਚੋਂ ਮਿਲੀਆਂ ਲਾਸ਼ਾਂ: ਮਾਂ ਨੇ ਮੰਨੀ ਹਤਿਆ, ਮਾਨਸਿਕ ਹਾਲਤ ਦਾ ਹਵਾਲਾ !!!

ਆਕਲੈਂਡ ਹਾਈ ਕੋਰਟ ਵਿੱਚ ਹਾਕਯੁੰਗ ਲੀ ‘ਤੇ ਆਪਣੇ ਦੋ ਬੱਚਿਆਂ, ਮਿਨੂ ਅਤੇ ਯੂਨਾ ਜੋ, ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ। ਬੱਚਿਆਂ ਦੀਆਂ ਲਾਸ਼ਾਂ 2018 ਵਿੱਚ ਮਾਰੇ ਜਾਣ ਤੋਂ ਲਗਭਗ ਚਾਰ ਸਾਲ ਬਾਅਦ ਸੂਟਕੇਸਾਂ ਵਿੱਚੋਂ ਮਿਲੀਆਂ, ਜਦੋਂ ਇਕ ਪਰਿਵਾਰ ਨੇ ਛੱਡੇ ਹੋਏ ਸਟੋਰੇਜ ਲਾਕਰ ਦਾ ਸਮਾਨ ਖਰੀਦਿਆ।
ਲੀ ਨੇ ਬੱਚਿਆਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਸਟੋਰੇਜ ਵਿੱਚ ਰੱਖਣ ਦੀ ਗੱਲ ਮੰਨੀ ਹੈ, ਪਰ ਉਹ ਦਲੀਲ ਦੇ ਰਹੀ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਇਸ ਲਈ ਮੈਂ ਬੇਕਸੂਰ ਹਾਂ।
ਬੁੱਧਵਾਰ ਨੂੰ ਅਦਾਲਤ ਵਿੱਚ ਲੀ ਦੀ ਮਾਤਾ ਚੂਨ ਜਾ ਲੀ ਨੇ ਕਿਹਾ ਕਿ ਉਸਦੀ ਧੀ ਦਾ ਪਰਿਵਾਰ “ਖੁਸ਼ਾਲ ਅਤੇ ਬਿਨਾ ਕਿਸੇ ਸਮੱਸਿਆ ਦੇ” ਦਿਸਦਾ ਸੀ।

Video