New Lynn ਵਿੱਚ ਪਿਛਲੇ ਹਫ਼ਤੇ ਗੱਡੀ ਰੋਕਣ ਦੌਰਾਨ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨਾਲ ਫੜਿਆ ਗਿਆ 36 ਸਾਲਾ ਵਿਅਕਤੀ ਹੁਣ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਪੁਲਿਸ ਨੇ ਉਸਦੀ ਗੱਡੀ ਵਿੱਚ ਲੋਡਿਡ ਸਾਨ-ਆਫ਼ ਸ਼ਾਟਗਨ, ਮੈਥਐਂਫੇਟਾਮੀਨ ਅਤੇ $5000 ਨਕਦ ਬਰਾਮਦ ਕੀਤਾ ਸੀ। ਉਸ ‘ਤੇ ਜ਼ਮਾਨਤ ਦੀ ਉਲੰਘਣਾ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਡਰਾਈਵਿੰਗ ਲਾਇਸੈਂਸ ਨਿਯਮ ਤੋੜਣ ਦੇ ਦੋਸ਼ ਲਗੇ ਸਨ।
ਅਗਲੇ ਦਿਨ ਵੇਟਮਾਟਾ ਗੈਂਗ ਡਿਸਰਪਸ਼ਨ ਯੂਨਿਟ ਨੇ ਗਲੈਨ ਈਡਨ ਵਿੱਚ ਉਸਦੇ ਘਰ ‘ਤੇ ਰੇਡ ਕਰਕੇ ਇੱਕ ਲੋਡਿਡ .22 ਰਾਈਫਲ, ਗੋਲੀਆਂ, ਮੈਥਐਂਫੇਟਾਮੀਨ, ਭੰਗ ਅਤੇ ਹੋਰ ਸ਼ੱਕੀ ਸਮਾਨ ਬਰਾਮਦ ਕੀਤਾ।
ਡਿਟੈਕਟਿਵ ਸੀਨੀਅਰ ਸਰਜੰਟ ਜੋਸ਼ ਲਾਟੋਗੋ ਨੇ ਕਿਹਾ ਕਿ ਇਹ ਕਾਰਵਾਈ “ਪ੍ਰੋ-ਐਕਟਿਵ ਪੁਲਿਸਿੰਗ ਅਤੇ ਇੰਟੈਲੀਜੈਂਸ-ਲੀਡ ਓਪਰੇਸ਼ਨਾਂ” ਦਾ ਨਤੀਜਾ ਹੈ।
ਦੋਸ਼ੀ ਨੂੰ ਵੇਟਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹ ਹੁਣ ਰਿਮਾਂਡ ‘ਚ ਹੈ।
ਪੁਲਿਸ ਨੇ ਕਿਹਾ ਹੈ ਕਿ ਹੋਰ ਦੋਸ਼ਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਹਰੇਕ ਉਪਲਬਧ ਸਾਧਨ ਵਰਤੇ ਜਾਣਗੇ।
ਆਕਲੈਂਡ ਟ੍ਰੈਫਿਕ ਸਟਾਪ ‘ਤੇ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਲਾਸ਼ੀ ਦੌਰਾਨ ਲੋਡਿਡ ਰਾਈਫਲ ਅਤੇ ਮਿਲੇ ਨਸ਼ੀਲੇ ਪਦਾਰਥ









