ਆਕਲੈਂਡ ਟੈਨਿਸ ਸੈਂਟਰ ਵਿਖੇ ਢੱਕੀ ਹੋਈ ਛੱਤ ਦੇ ਪ੍ਰੋਜੈਕਟ ਵਿੱਚ ਸਰਕਾਰ ਨੇ 5 ਮਿਲੀਅਨ ਡਾਲਰ ਦਾ ਕੀਤਾ ਨਿਵੇਸ਼

ਨਿਊਜ਼ੀਲੈਂਡ ਸਰਕਾਰ ਨੇ ਆਕਲੈਂਡ ਦੇ ਮਨੂਕਾ ਡਾਕਟਰ ਅਰੀਨਾ (Centre Court) ਲਈ ਨਵੇਂ ਛੱਤ ਪ੍ਰਾਜੈਕਟ ਵਾਸਤੇ $5 ਮਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਹੈ।
ਟੂਰਿਜ਼ਮ ਅਤੇ ਹਾਸਪਿਟਾਲਿਟੀ ਮੰਤਰੀ ਲੁਈਜ਼ ਅਪਸਟਨ ਨੇ ਦੱਸਿਆ ਕਿ ਇਹ ਪ੍ਰਾਜੈਕਟ ਕੁੱਲ $15 ਮਿਲੀਅਨ ਦਾ ਹੈ ਅਤੇ 2027 ਤੱਕ ਪੂਰਾ ਹੋਵੇਗਾ। ਇਹ ਸਰਕਾਰ ਦੇ $70 ਮਿਲੀਅਨ ਮੇਜਰ ਇਵੈਂਟਸ ਅਤੇ ਟੂਰਿਜ਼ਮ ਪੈਕੇਜ ਦਾ ਪਹਿਲਾ ਇਨਫ਼ਰਾਸਟ੍ਰਕਚਰ ਨਿਵੇਸ਼ ਹੈ।
ਛੱਤ ਬਣਨ ਨਾਲ ਨਾ ਸਿਰਫ਼ ਮੌਸਮ ਦੇ ਪ੍ਰਭਾਵ ਤੋਂ ਬਚਾਅ ਹੋਵੇਗਾ, ਸਗੋਂ ਹੋਰ ਵੱਡੇ ਇਵੈਂਟ ਵੀ ਕਰਵਾਏ ਜਾ ਸਕਣਗੇ। ਸੀਟਿੰਗ ਸਮਰੱਥਾ ਵਧੇਗੀ ਤੇ ਹੋਰ ਲੋਕਾਂ ਨੂੰ ਦੁਨੀਆ-ਪੱਧਰੀ ਖੇਡਾਂ ਦੇਖਣ ਦਾ ਮੌਕਾ ਮਿਲੇਗਾ।
ਅਪਸਟਨ ਨੇ ਕਿਹਾ ਕਿ ਸਟੈਨਲੀ ਸਟਰੀਟ ‘ਤੇ ਸਥਿਤ ਇਹ ਆਇਕਾਨਿਕ ਅਰੀਨਾ ਪਿਛਲੇ 100 ਸਾਲਾਂ ਤੋਂ ਰਾਫੇਲ ਨਡਾਲ, ਰੋਜਰ ਫੈਡਰਰ ਅਤੇ ਸਰੀਨਾ ਵਿਲੀਅਮਜ਼ ਵਰਗੇ ਸਿਤਾਰਿਆਂ ਦੇ ਮੈਚਾਂ ਦੀ ਮੇਜ਼ਬਾਨੀ ਕਰਦਾ ਆ ਰਿਹਾ ਹੈ।
ਇਹ ਨਿਵੇਸ਼ ਖਿਡਾਰੀਆਂ, ਆਰਗਨਾਈਜ਼ਰਾਂ ਅਤੇ ਫੈਨਾਂ ਲਈ ਜ਼ਿਆਦਾ ਯਕੀਨੀਅਤ ਅਤੇ ਆਰਥਿਕ ਲਾਭ ਲਿਆਵੇਗਾ।

Video