ਫੋਟੋ ਦੀ ਥਾਂ ਤੇਲ ਪੇਂਟਿੰਗ ! ਵ੍ਹਾਨਾਉ ਦਾ ਪੋਰਟਰੇਟ ਬਣਿਆ ਚਰਚਾ ਦਾ ਵਿਸ਼ਾ

ਵੈਲਿੰਗਟਨ ਮੇਅਰ ਟੋਰੀ ਵ੍ਹਾਨਾਉ ਦੀ ਪੋਰਟਰੇਟ ਬਣਾਉਣ ’ਚ ਕੌਂਸਲ ਸਟਾਫ਼ ਵੱਲੋਂ ਗਲਤੀ ਹੋ ਗਈ, ਜਿਸ ਕਾਰਨ ਤਸਵੀਰ ਦੀ ਥਾਂ $7000 ਦੀ ਤੇਲ ਪੇਂਟਿੰਗ ਤਿਆਰ ਹੋ ਗਈ। 🎨
ਮੇਅਰਾਂ ਦੇ ਪੋਰਟਰੇਟ ਬਣਾਉਣ ਦੀ ਪ੍ਰੰਪਰਾ ਵੈਲਿੰਗਟਨ ਕੌਂਸਲ ਵਿੱਚ ਕਾਫ਼ੀ ਪੁਰਾਣੀ ਹੈ, ਪਰ 2023 ਵਿੱਚ ਕੌਂਸਲ ਨੇ ਇਹ ਨੀਤੀ ਬਣਾਈ ਸੀ ਕਿ ਖ਼ਰਚਾ ਘਟਾਉਣ ਲਈ ਫੋਟੋਗ੍ਰਾਫੀ ਹੀ ਵਰਤੀ ਜਾਵੇਗੀ।
ਕੌਂਸਲ ਦੇ ਬਿਆਨ ਮੁਤਾਬਕ ਇਹ ਚਿੱਤਰ ਇੱਕ “ਮਿਸਅੰਡਰਸਟੈਂਡਿੰਗ” ਕਾਰਨ ਬਣਾਇਆ ਗਿਆ, ਕਿਉਂਕਿ ਉਸ ਵੇਲੇ ਨੀਤੀ ਸਪਸ਼ਟ ਤੌਰ ’ਤੇ ਲਾਗੂ ਨਹੀਂ ਸੀ। ਇਸ ਲਈ ਸਟਾਫ਼ ਨੇ ਮੇਅਰ ਦੇ ਦਫ਼ਤਰ ਨੂੰ ਪੇਂਟਿੰਗ ਬਣਾਉਣ ਦੀ ਇਜਾਜ਼ਤ ਦੇ ਦਿੱਤੀ।
ਇਹ ਪੋਰਟਰੇਟ ਕਲਾਕਾਰ ਕਲਾਰਕ ਰੋਵਰਥ ਨੇ ਬਣਾਇਆ ਹੈ। ਵ੍ਹਾਨਾਉ ਨੇ ਕਿਹਾ ਕਿ ਇਹ ਉਸਦੇ ਮੇਅਰ ਦੌਰ ਦਾ “ਸੁੰਦਰ ਅੰਤ” ਮਹਿਸੂਸ ਹੋਇਆ ਅਤੇ ਕਲਾਕਾਰ ਦੀ ਕਲਾ ਦੀ ਪ੍ਰਸ਼ੰਸਾ ਕੀਤੀ।
ਪਿਛਲੇ ਮੇਅਰਾਂ ਦੇ ਪੇਂਟਿੰਗ ਪੋਰਟਰੇਟਾਂ ’ਚ ਫ੍ਰੈਨ ਵਾਈਲਡ ($9000) ਅਤੇ ਮਾਰਕ ਬਲਮਸਕੀ ($8500) ਸ਼ਾਮਲ ਸਨ, ਜਦਕਿ ਸਿਲੀਆ ਵੇਡ-ਬਰਾਊਨ ਦੀ ਫੋਟੋ ’ਤੇ ਕੇਵਲ $2000 ਦਾ ਖ਼ਰਚਾ ਆਇਆ ਸੀ।

Video