ਚੀਨ ਬਣਾਵੇਗਾ ਨਿਊਜ਼ੀਲੈਂਡ ਲਈ ਨਵੀਆਂ ਕੁੱਕ ਸਟ੍ਰੇਟ ਫੈਰੀਆਂ, 2029 ਤੱਕ ਦੋ ਨਵੀਆਂ ਫੈਰੀਆਂ ਤਿਆਰ।

ਰੇਲ ਮੰਤਰੀ ਵਿਨਸਟਨ ਪੀਟਰਜ਼ ਨੇ ਐਲਾਨ ਕੀਤਾ ਹੈ ਕਿ ਚੀਨੀ ਰਾਜ ਸਮਰਥਿਤ ਗੁਆਂਗਜ਼ੂ ਸ਼ਿਪਯਾਰਡ ਇੰਟਰਨੈਸ਼ਨਲ (GSI) ਦੋ ਨਵੀਆਂ ਕੁੱਕ ਸਟ੍ਰੇਟ ਫੈਰੀਆਂ ਤਿਆਰ ਕਰੇਗਾ। ਇਹ ਜਹਾਜ਼ 2029 ਤੱਕ ਮੁਕੰਮਲ ਹੋ ਜਾਣਗੇ।
ਪੀਟਰਜ਼ ਨੇ ਕਿਹਾ ਕਿ ਇਹ ਚੀਨ ਦਾ ਸਭ ਤੋਂ ਵੱਡਾ ਆਧੁਨਿਕ ਸ਼ਿਪਬਿਲਡਿੰਗ ਉਦਯੋਗ ਹੈ ਜੋ 1954 ਵਿੱਚ ਸਥਾਪਤ ਹੋਇਆ ਸੀ। ਹਰ ਫੈਰੀ 200 ਮੀਟਰ ਲੰਬੀ ਹੋਵੇਗੀ, ਜਿਸ ਵਿੱਚ ਸੜਕ ਅਤੇ ਰੇਲ ਡੈੱਕ, 1500 ਯਾਤਰੀਆਂ ਦੀ ਸਮਰੱਥਾ, ਅਤੇ ਟਰੱਕਾਂ, ਕਾਰਾਂ ਅਤੇ 40 ਰੇਲ ਵੈਗਨਾਂ ਲਈ 2.4 ਕਿਲੋਮੀਟਰ ਲੇਨਸ ਹੋਣਗੀਆਂ।
ਇਸ ਨਾਲ ਪਿਕਟਨ ਅਤੇ ਵੈਲਿੰਗਟਨ ਦੇ ਪੋਰਟਾਂ ‘ਤੇ ਨਵੀਆਂ ਸਹੂਲਤਾਂ ਬਣਾਈਆਂ ਜਾਣਗੀਆਂ — ਜਿਸ ਵਿੱਚ ਪਿਕਟਨ ‘ਤੇ ਨਵਾਂ ਓਵਰਬ੍ਰਿਜ ਅਤੇ ਵੈਲਿੰਗਟਨ ‘ਚ ਵ੍ਹਾਰਫ਼ ਦਾ ਵਿਸਥਾਰ ਸ਼ਾਮਲ ਹੈ।
ਪੀਟਰਜ਼ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪੁਰਾਣੇ ਮਹਿੰਗੇ iReX ਪ੍ਰੋਜੈਕਟ ਨੂੰ ਰੱਦ ਕਰਕੇ ਅਰਬਾਂ ਡਾਲਰਾਂ ਦੀ ਬਚਤ ਕੀਤੀ ਹੈ ਅਤੇ ਇਹ “ਬਿਨਾਂ ਫਿਜ਼ੂਲਖ਼ਰਚੀ ਵਾਲਾ ਹੱਲ” ਸਾਬਤ ਹੋਵੇਗਾ।

Video