ਰੋਟੋਰੂਆ ਸ਼ਹਿਰ ਦੇ ਕੇਂਦਰ ਵਿੱਚ ਨਵੀਂ ਸ਼ਰਾਬ ਦੀ ਦੁਕਾਨ ਖੋਲ੍ਹਣ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਸ਼ਰਾਬ ਨਾਲ ਜੁੜੇ ਨੁਕਸਾਨ ਅਤੇ ਗਲਤ ਵਰਤਾਅ ਵੱਧਣ ਦਾ ਖਤਰਾ ਮੰਨਿਆ ਗਿਆ।
ਰਾਹੁਲ ਸੇਠੀ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਸਥਾਨਕ ਕੌਂਸਲ ਦੀ ਲਾਇਸੈਂਸਿੰਗ ਕਮੇਟੀ ਨੇ ਅਗਸਤ ਵਿੱਚ ਰੱਦ ਕੀਤਾ। ਪੁਲਿਸ ਅਤੇ ਸਿਹਤ ਵਿਭਾਗ ਸਮੇਤ 732 ਲੋਕਾਂ ਨੇ ਇਸਦਾ ਵਿਰੋਧ ਕੀਤਾ ਸੀ।
ਕਮੇਟੀ ਨੇ ਕਿਹਾ ਕਿ ਰੋਟੋਰੂਆ ਦੇ ਸੈਂਟਰ ਵਿੱਚ ਪਹਿਲਾਂ ਹੀ ਕਈ ਬੋਤਲ ਸਟੋਰ ਹਨ ਅਤੇ ਨਵੀਂ ਦੁਕਾਨ ਕਮੇਊਨਿਟੀ ਲਈ ਫਾਇਦੇਮੰਦ ਨਹੀਂ ਹੋਵੇਗੀ। ਸਥਾਨਕ ਵਪਾਰੀਆਂ ਨੇ ਸ਼ਰਾਬੀ ਹੰਗਾਮਿਆਂ, ਜਨਤਕ ਪੇਸ਼ਾਬ ਅਤੇ ਲੜਾਈਆਂ ਬਾਰੇ ਗੰਭੀਰ ਚਿੰਤਾਵਾਂ ਜਤਾਈਆਂ।
ਰੋਟੋਰੂਆ ‘ਚ ਨਵੀਂ ਸ਼ਰਾਬ ਦੀ ਦੁਕਾਨ ਲਈ ਅਰਜ਼ੀ ਰੱਦ, 732 ਵਿਰੋਧਾਂ ਤੋਂ ਬਾਅਦ ਸ਼ਰਾਬ ਦੀ ਦੁਕਾਨ ਨੂੰ ਨਾ ਮਿਲਿਆ ਲਾਇਸੈਂਸ









