ਉੱਤਰੀ ਨਿਊਜ਼ੀਲੈਂਡ ਦੇ ਨੌਰਥਲੈਂਡ ਖੇਤਰ ਵਿੱਚ ਸਿਰਫ਼ ਇੱਕ ਹਫ਼ਤੇ ਦੇ ਅੰਦਰ 38 ਨਸ਼ੇ ਵਿੱਚ ਡਰਾਈਵ ਕਰਨ ਵਾਲੇ ਡਰਾਈਵਰ ਪੁਲਿਸ ਵੱਲੋਂ ਫੜੇ ਗਏ ਹਨ।
ਰੋਡ ਪੁਲਿਸਿੰਗ ਮੈਨੇਜਰ ਇੰਸਪੈਕਟਰ ਜੌਨ ਫੇਗਨ ਨੇ ਕਿਹਾ ਕਿ ਇਹ ਵਿਵਹਾਰ ਬਹੁਤ ਹੀ ਨਿਰਾਸ਼ਾਜਨਕ ਹੈ। ਇੱਕ ਮਾਮਲੇ ਵਿੱਚ ਇੱਕ ਡਰਾਈਵਰ ਇੰਨਾ ਨਸ਼ੇ ਵਿੱਚ ਸੀ ਕਿ ਬੋਲ ਵੀ ਨਹੀਂ ਸਕਦਾ ਸੀ ਅਤੇ ਪੁਲਿਸ ਕਾਰ ਵੱਲ ਲੈ ਜਾਣ ਵੇਲੇ ਕਰੀਬ ਡਿੱਗ ਪਿਆ।
ਇੱਕ ਹੋਰ ਘਟਨਾ ਵਿੱਚ ਪੁਲਿਸ ਨੇ ਇੱਕ ਕਾਰ ਨੂੰ 143 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੇ ਹੋਏ ਰੋਕਿਆ। ਡਰਾਈਵਰ ਦਾ ਲਾਈਸੈਂਸ ਤੁਰੰਤ ਸਸਪੈਂਡ ਕੀਤਾ ਗਿਆ ਪਰ ਉਹ 90 ਮਿੰਟ ਬਾਅਦ ਫਿਰ ਗੱਡੀ ਚਲਾਉਂਦੀ ਪਾਈ ਗਈ।
ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਲੰਬੇ ਵੀਕਐਂਡ ਦੌਰਾਨ ਸਫ਼ਰ ਕਰਨ ਵਾਲੇ ਡਰਾਈਵਰ ਨਸ਼ੇ ਤੋਂ ਬਚਣ, ਸੀਟਬੈਲਟ ਲਗਾਉਣ ਅਤੇ ਸੁਰੱਖਿਅਤ ਤਰੀਕੇ ਨਾਲ ਡਰਾਈਵ ਕਰਨ ਦੀ ਖ਼ਾਸ ਧਿਆਨ ਦੇਣ।
ਨੌਰਥਲੈਂਡ ਵਿੱਚ ਇੱਕ ਹਫ਼ਤੇ ‘ਚ 38 ਨਸ਼ੇ ਵਿੱਚ ਡਰਾਈਵਰ ਫੜੇ ਗਏ !









