ਆਕਲੈਂਡ ਦੇ ਪਾਰਨੇਲ ਖੇਤਰ ਵਿੱਚ ਕੱਲ੍ਹ ਰਾਤ ਇੱਕ ਕਾਰ ਅਤੇ ਇਲੈਕਟ੍ਰਿਕ ਬੱਸ ਦੀ ਟੱਕਰ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ।
ਇਹ ਹਾਦਸਾ ਤਾਮਾਕੀ ਡਰਾਈਵ ‘ਤੇ ਮੈਕੈਨਿਕਸ ਬੇ ਨੇੜੇ ਵਾਪਰਿਆ, ਜਿੱਥੇ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਬੱਸ ਓਪਰੇਟਰ ਕੰਪਨੀ ਕਾਈਨੇਟਿਕ ਨੇ ਦੱਸਿਆ ਕਿ ਅੱਗ ਕਾਰ ‘ਚੋਂ ਲੱਗੀ ਸੀ ਅਤੇ ਬੱਸ ਦੀ ਬੈਟਰੀ ਸੁਰੱਖਿਅਤ ਰਹੀ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਮੁਤਾਬਕ, ਹਾਦਸੇ ਦੀ ਸੂਚਨਾ ਰਾਤ 9 ਵਜੇ ਮਿਲੀ ਅਤੇ ਲਗਭਗ 16 ਫਾਇਰ ਟਰੱਕਾਂ ਨੇ ਅੱਗ ‘ਤੇ ਕਾਬੂ ਪਾਇਆ। ਇੱਕ ਹੋਰ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਵਰਕਰਜ਼ ਫਰਸਟ ਯੂਨੀਅਨ ਨੇ ਬੱਸ ਡਰਾਈਵਰ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਪਰਿਵਾਰ ਪ੍ਰਤੀ ਦੁੱਖ ਪ੍ਰਗਟਾਇਆ। ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਜਾਂਚ ਜਾਰੀ ਹੈ।
ਹਾਦਸੇ ਤੋਂ ਬਾਅਦ ਤਾਮਾਕੀ ਡਰਾਈਵ ਨਗਾਪਿਪੀ ਰੋਡ ਤੋਂ ਦਿ ਸਟ੍ਰੈਂਡ ਤੱਕ ਬੰਦ ਕਰ ਦਿੱਤੀ ਗਈ ਹੈ। ਆਵਾਜਾਈ ਪ੍ਰਭਾਵਿਤ ਹੈ ਅਤੇ ਲੋਕਾਂ ਨੂੰ ਵਿਕਲਪਕ ਰਸਤੇ ਵਰਤਣ ਦੀ ਅਪੀਲ ਕੀਤੀ ਗਈ ਹੈ।
ਆਕਲੈਂਡ ਹਾਦਸਾ: ਕਾਰ ਨਾਲ ਟੱਕਰ ਤੋਂ ਬਾਅਦ ਇਲੈਕਟ੍ਰਿਕ ਬੱਸ ਡਰਾਈਵਰ ਦੀ ਮੌਤ !









