ਜਰਕੀ ‘ਚ ਮਿਲੇ ਧਾਤ ਦੇ ਟੁਕੜੇ, 9.98 ਲੱਖ ਕਿਲੋ ਉਤਪਾਦ ਵਾਪਸ ਮੰਗਾਇਆ

ਦੱਖਣੀ ਡਕੋਟਾ ਦੀ ਕੰਪਨੀ ਐਲਐਸਆਈ ਇੰਕ. (LSI Inc.) ਨੇ ਲਗਭਗ 9.98 ਲੱਖ ਕਿਲੋਗ੍ਰਾਮ ਕੋਰੀਅਨ ਬਾਰਬੀਕਿਊ ਪੋਰਕ ਜਰਕੀ ਵਾਪਸ ਮੰਗਾਈ ਹੈ, ਕਿਉਂਕਿ ਇਸ ‘ਚ ਧਾਤ ਦੇ ਤਾਰ-ਨੁਮਾ ਟੁਕੜੇ ਮਿਲਣ ਦੀ ਸ਼ਿਕਾਇਤ ਆਈ ਹੈ।
ਇਹ ਉਤਪਾਦ ਕੌਸਟਕੋ (Costco) ਅਤੇ ਸੈਮਜ਼ ਕਲੱਬ (Sam’s Club) ਸਟੋਰਾਂ ‘ਚ ਵੇਚਿਆ ਜਾ ਰਿਹਾ ਸੀ। ਅਮਰੀਕੀ ਖੇਤੀ ਵਿਭਾਗ (USDA) ਮੁਤਾਬਕ, ਕੁਝ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਜਰਕੀ ਵਿੱਚ ਧਾਤ ਦੇ ਪਤਲੇ ਟੁਕੜੇ ਮਿਲੇ।
ਕੰਪਨੀ ਦਾ ਕਹਿਣਾ ਹੈ ਕਿ ਇਹ ਧਾਤ ਉਤਪਾਦਨ ਦੌਰਾਨ ਵਰਤੀ ਗਈ ਕਨਵੇਅਰ ਬੈਲਟ ਤੋਂ ਟੁੱਟ ਕੇ ਉਤਪਾਦ ਵਿੱਚ ਮਿਲ ਗਈ। ਹਾਲਾਂਕਿ, ਕਿਸੇ ਵੀ ਚੋਟ ਜਾਂ ਹਾਦਸੇ ਦੀ ਪੁਸ਼ਟੀ ਨਹੀਂ ਹੋਈ।
ਰੀਕਾਲ ਕੀਤੇ ਉਤਪਾਦਾਂ ਵਿੱਚ 410 ਗ੍ਰਾਮ ਅਤੇ 450 ਗ੍ਰਾਮ ਦੇ ਪੈਕਟ ਸ਼ਾਮਲ ਹਨ, ਜਿਨ੍ਹਾਂ ‘ਤੇ ਲੇਬਲ ਹੈ:
“Golden Island Fire-Grilled Pork Jerky Korean Barbecue Recipe”
ਇਹ ਉਤਪਾਦ M279A ਨੰਬਰ ਨਾਲ USDA ਦੀ ਮੋਹਰ ਵਾਲੇ ਹਨ, ਅਤੇ “Best By” ਤਾਰੀਖਾਂ 23 ਅਕਤੂਬਰ 2025 ਤੋਂ 23 ਸਤੰਬਰ 2026 ਤੱਕ ਹਨ।
ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਜਰਕੀ ਨਾ ਖਾਣ, ਸਗੋਂ ਫੈਂਕਣ ਜਾਂ ਸਟੋਰ ‘ਚ ਵਾਪਸ ਕਰਕੇ ਰਿਫੰਡ ਲੈਣ।

Video