ਕਾਨੂੰਨੀ ਮਾਪਦੰਡਾਂ ‘ਤੇ ਨਾ ਖਰੇ ਉਤਰਨ ਕਾਰਨ ਜੈਟਸਟਾਰ ਦੀਆਂ ਸਕੇਲਾਂ ਰੱਦ !

ਵੈਲਿੰਗਟਨ ਏਅਰਪੋਰਟ ‘ਤੇ ਜੈਟਸਟਾਰ ਦੁਆਰਾ ਵਰਤੀਆਂ ਜਾ ਰਹੀਆਂ ਦੋ ਬੈਗੇਜ਼ ਤੋਲ ਸਕੇਲਾਂ ਨੂੰ ਕਾਨੂੰਨੀ ਮਾਪਦੰਡਾਂ ‘ਤੇ ਖਰਾ ਨਾ ਉਤਰਣ ਕਾਰਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਤੰਬਰ ਵਿੱਚ ਮਿਲੀ ਇੱਕ ਜਨਤਕ ਸ਼ਿਕਾਇਤ ਤੋਂ ਬਾਅਦ MBIE ਦੇ ਟ੍ਰੇਡਿੰਗ ਸਟੈਂਡਰਡਜ਼ ਵਿਭਾਗ ਨੇ ਇਨ੍ਹਾਂ ਪੋਰਟੇਬਲ ਸਕੇਲਾਂ ਦੀ ਜਾਂਚ ਕੀਤੀ ਤੇ ਦੋਹਾਂ ਨੂੰ Weights and Measures Act 1987 ਦੀ ਉਲੰਘਣਾ ਕਰਦੇ ਹੋਏ ਨਾਪ ਦੀ ਗਲਤ ਸਥਿਤੀ ‘ਚ ਪਾਇਆ।
ਟ੍ਰੇਡਿੰਗ ਸਟੈਂਡਰਡਜ਼ ਦੇ ਨੇਸ਼ਨਲ ਮੈਨੇਜਰ ਸਟੀਫਨ ਓ’ਬਰਾਇਨ ਨੇ ਕਿਹਾ ਕਿ ਖਪਤਕਾਰਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਭੁਗਤਾਨ ਸਹੀ ਤੋਲ ਦੇ ਅਧਾਰ ‘ਤੇ ਹੈ। ਇਸ ਲਈ ਵਪਾਰਕ ਤੋਲ ਉਪਕਰਣਾਂ ਦੀ ਕਾਨੂੰਨੀ ਤਸਦੀਕ ਤੇ ਸਹੀ ਤਰ੍ਹਾਂ ਕੰਮ ਕਰਨਾ ਜ਼ਰੂਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਸਕੇਲਾਂ ਨੂੰ ਤੁਰੰਤ ਰੱਦ ਕੀਤਾ ਗਿਆ ਹੈ ਅਤੇ ਜੈਟਸਟਾਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹਨਾਂ ਨੂੰ ਮੁੜ ਤਸਦੀਕ ਹੋਣ ਤੱਕ ਵਰਤਿਆ ਨਾ ਜਾਵੇ। ਜੈਟਸਟਾਰ ਵੱਲੋਂ ਕਿਹਾ ਗਿਆ ਕਿ ਉਹ ਨਿਯਮਿਤ ਤੌਰ ‘ਤੇ ਸਾਰੇ ਪੋਰਟੇਬਲ ਸਕੇਲਾਂ ਦੀ ਜਾਂਚ ਕਰਦੇ ਹਨ ਅਤੇ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
MBIE ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤੋਲ ਯੰਤਰਾਂ ਨੂੰ ਵਰਤੋਂ ਤੋਂ ਪਹਿਲਾਂ ਲੈਵਲ, ਜ਼ੀਰੋ ‘ਤੇ ਸੈਟ ਅਤੇ ਤਸਦੀਕ ਮਾਰਕ ਚੈੱਕ ਕਰਨ। ਉਲੰਘਣਾਂ ਵਾਸਤੇ ਕੰਪਨੀਆਂ ‘ਤੇ $30,000 ਤੱਕ ਦੇ ਜੁਰਮਾਨੇ ਹੋ ਸਕਦੇ ਹਨ।

Video