ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਲ 2026 ਦੇ ਇਕੱਲੇ ਪੂਰਨ ਚੰਦਰ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ ਦੇਖਣ ਦਾ ਮੌਕਾ ਮਿਲਣ ਜਾ ਰਿਹਾ ਹੈ। ਸਟਾਰਡੋਮ ਵੇਧਸ਼ਾਲਾ ਮੁਤਾਬਕ ਇਹ ਖਗੋਲੀ ਘਟਨਾ ਮੰਗਲਵਾਰ, 3 ਮਾਰਚ ਦੀ ਰਾਤ ਕਰੀਬ 9:45 ਵਜੇ ਸ਼ੁਰੂ ਹੋਵੇਗੀ।
ਇਸ ਦੌਰਾਨ ਚੰਦਰਮਾ ਹੌਲੀ-ਹੌਲੀ ਧਰਤੀ ਦੀ ਛਾਂ ਵਿੱਚ ਆਉਣਾ ਸ਼ੁਰੂ ਕਰੇਗਾ, ਜਿਸ ਨਾਲ ਉਸਦੀ ਚਮਕ ਘਟਦੀ ਨਜ਼ਰ ਆਏਗੀ। ਰਾਤ ਕਰੀਬ 11 ਵਜੇ ਚੰਦਰਮਾ ਲਾਲੀ ਮਾਰਦਾ ਦਿਖਾਈ ਦੇਵੇਗਾ, ਜਿਸਨੂੰ ਆਮ ਤੌਰ ‘ਤੇ “ਬਲੱਡ ਮੂਨ” ਕਿਹਾ ਜਾਂਦਾ ਹੈ।
ਮਾਹਿਰਾਂ ਅਨੁਸਾਰ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ ਜਿੱਥੋਂ ਇਹ ਚੰਦਰ ਗ੍ਰਹਿਣ ਸਪਸ਼ਟ ਤੌਰ ‘ਤੇ ਦੇਖਿਆ ਜਾ ਸਕੇਗਾ। ਲੋਕਾਂ ਨੂੰ ਖੁੱਲ੍ਹੇ ਆਕਾਸ਼ ਹੇਠ ਇਸ ਵਿਲੱਖਣ ਦ੍ਰਿਸ਼ ਦਾ ਆਨੰਦ ਲੈਣ ਦੀ ਸਲਾਹ ਦਿੱਤੀ ਗਈ ਹੈ।
ਇਹ ਸਾਲ 2026 ਦਾ ਇਕੱਲਾ ਪੂਰਨ ਚੰਦਰ ਗ੍ਰਹਿਣ ਹੋਣ ਕਰਕੇ ਖਗੋਲ ਵਿਗਿਆਨ ਦੇ ਸ਼ੌਕੀਨਾਂ ਲਈ ਇਹ ਇੱਕ ਖਾਸ ਅਤੇ ਯਾਦਗਾਰ ਮੌਕਾ ਮੰਨਿਆ ਜਾ ਰਿਹਾ ਹੈ।










