ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੈਚ ‘ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਮੈਚ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਫਿਰ, ਪੂਰੀ ਟੀਮ ਅਗਲੇ 91 ਦੌੜਾਂ ਦੇ ਅੰਦਰ ਹੀ ਤਾਸ਼ ਦੇ ਪੱਤਿਆਂ ਵਾਂਗ ਆਊਟ ਹੋ ਗਈ। ਹਾਲਾਂਕਿ ਇਸ ਮੈਚ ‘ਚ ਸਲਾਮੀ ਬੱਲੇਬਾਜ਼ ਸ਼ੁਭਮਨ ਨੇ ਆਪਣੇ ਹੁਣ ਤੱਕ ਦੇ ਵਨਡੇ ਕਰੀਅਰ ਦੇ ਆਧਾਰ ‘ਤੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ।
ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਭਾਰਤ ਲਈ ਹੁਣ ਤੱਕ 26 ਵਨਡੇ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ 61.45 ਦੀ ਔਸਤ ਅਤੇ 104.89 ਦੀ ਸਟ੍ਰਾਈਕ ਰੇਟ ਨਾਲ 1352 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 4 ਸੈਂਕੜੇ ਅਤੇ 1 ਦੋਹਰਾ ਸੈਂਕੜਾ ਲਗਾਇਆ। ਵੈਸਟਇੰਡੀਜ਼ ਨਾਲ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ਵਿੱਚ ਗਿੱਲ ਨੇ 34 (49) ਦੌੜਾਂ ਬਣਾਈਆਂ ਤੇ 26 ਇੱਕ ਰੋਜ਼ਾ ਪਾਰੀਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਦੇ ਲਈ ਉਨ੍ਹਾਂ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 26 ਵਨਡੇ ਪਾਰੀਆਂ ‘ਚ 1322 ਦੌੜਾਂ ਬਣਾਈਆਂ ਸੀ।
- ਸ਼ੁਭਮਨ ਗਿੱਲ – 1352 ਦੌੜਾਂ
- ਬਾਬਰ ਆਜ਼ਮ – 1322 ਦੌੜਾਂ
- ਜੋਨਾਥਨ ਟ੍ਰੌਟ – 1303 ਦੌੜਾਂ
- ਫਖਰ ਜ਼ਮਾਨ – 1275 ਦੌੜਾਂ
ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 2500 ਦੌੜਾਂ
ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਖਿਲਾਫ 36 ਦੌੜਾਂ ਦੀ ਪਾਰੀ ਖੇਡਦੇ ਹੀ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 2500 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਟੀਮ ਇੰਡੀਆ ਲਈ ਤਿੰਨੋਂ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕੇ ਹਨ। ਗਿੱਲ ਨੇ ਭਾਰਤ ਲਈ 18 ਟੈਸਟ ਮੈਚਾਂ ‘ਚ 966 ਦੌੜਾਂ, 26 ਵਨਡੇ ‘ਚ 1352 ਦੌੜਾਂ ਅਤੇ 6 ਟੀ-20 ਮੈਚਾਂ ‘ਚ 202 ਦੌੜਾਂ ਬਣਾਈਆਂ ਹਨ। ਉਸ ਨੇ ਤਿੰਨਾਂ ਫਾਰਮੈਟਾਂ ‘ਚ 7 ਸੈਂਕੜੇ ਲਗਾਏ ਹਨ।
IPL 2023 ਤੋਂ ਬਾਅਦ ਸ਼ੁਭਨ ਗਿੱਲ ਆਪਣੀ ਲੈਅ ‘ਚ ਨਜ਼ਰ ਨਹੀਂ ਆਏ। ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਉਹ ਵੱਡੀ ਪਾਰੀ ਨਹੀਂ ਖੇਡ ਸਕਿਆ ਸੀ। ਹੁਣ ਇਸ ਤੋਂ ਬਾਅਦ ਵੈਸਟਇੰਡੀਜ਼ ਦੌਰੇ ‘ਤੇ ਵੀ ਉਸ ਦੇ ਬੱਲੇ ਤੋਂ ਦੌੜਾਂ ਨਿਕਲ ਰਹੀਆਂ ਹਨ। ਉਸ ਨੇ ਵੈਸਟਇੰਡੀਜ਼ ਦੌਰੇ ‘ਤੇ ਹੁਣ ਤੱਕ 6, 10, 29, 7 ਅਤੇ 34 ਦੌੜਾਂ ਦੀ ਪਾਰੀ ਖੇਡੀ ਹੈ।