Sports News

 ਸੱਤ ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਵਿਦੇਸ਼ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਪਾਕਿਸਤਾਨ 5 ਅਕਤੂਬਰ ਤੋਂ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਟੀਮ ਭੇਜਣ ਲਈ ਰਾਜ਼ੀ ਹੋ ਗਿਆ ਹੈ। ਪਾਕਿਸਤਾਨੀ ਵਿਦੇਸ਼ ਦਫਤਰ (FO) ਨੇ ਐਤਵਾਰ ਨੂੰ ਕਿਹਾ, ਪਾਕਿਸਤਾਨ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਖੇਡਾਂ ਨੂੰ ਰਾਜਨੀਤੀ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੀ ਟੀਮ ਨੂੰ ਆਉਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਭੇਜਾਂਗੇ। ਪਾਕਿਸਤਾਨੀ ਟੀਮ ਦਾ ਸੱਤ ਸਾਲ ਬਾਅਦ ਭਾਰਤ ਦਾ ਇਹ ਦੌਰਾ ਹੋਵੇਗਾ। ਇਸ ਤੋਂ ਪਹਿਲਾਂ 2016 ‘ਚ ਟੀ-20 ਮੈਚ ਲਈ ਪਾਕਿਸਤਾਨ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ।

ਪਾਕਿਸਤਾਨੀ ਟੀਮ ਨੂੰ ਮਿਲੀ ਹਰੀ ਝੰਡੀ

ਐਫਓ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਅਧਿਕਾਰੀ ਭਾਰਤ ਵਿੱਚ ਟੀਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਅਸੀਂ ਇਨ੍ਹਾਂ ਚਿੰਤਾਵਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਅਤੇ BCCI ਤੱਕ ਪਹੁੰਚਾ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ ਭਾਰਤ ਦੌਰੇ ਦੌਰਾਨ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵਿਸ਼ਵ ਕੱਪ ਵਿੱਚ ਟੀਮ ਦੀ ਪ੍ਰਤੀਨਿਧਤਾ ਬਾਰੇ ਫੈਸਲਾ ਕਰਨ ਲਈ ਕਮੇਟੀ ਦਾ ਗਠਨ ਕੀਤਾ ਸੀ। ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਅਗਵਾਈ ਵਾਲੀ ਕਮੇਟੀ ਨੇ ਫੈਸਲਾ ਕੀਤਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਇਕ ਸੁਰੱਖਿਆ ਜਾਂਚ ਟੀਮ ਇਸ ਮਹੀਨੇ ਭਾਰਤ ਦਾ ਦੌਰਾ ਕਰੇਗੀ। ਟੀਮ ਉਨ੍ਹਾਂ ਥਾਵਾਂ ਦਾ ਦੌਰਾ ਕਰੇਗੀ ਜਿੱਥੇ ਪਾਕਿਸਤਾਨੀ ਟੀਮ ਆਪਣੇ ਮੈਚ ਖੇਡੇਗੀ।

15 ਅਕਤੂਬਰ ਨੂੰ ਹੋਵੇਗਾ ਮੁਕਾਬਲਾ

ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ 2023 ਵਿੱਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਭਿੜਨਗੇ। ਹਾਲਾਂਕਿ ਇਸ ਮਹਾਨ ਮੈਚ ਦੀ ਤਰੀਕ ‘ਚ ਬਦਲਾਅ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਟੀਮਾਂ ਦਾ ਇਹ ਮੈਚ 14 ਅਕਤੂਬਰ ਨੂੰ ਖੇਡਿਆ ਜਾ ਸਕਦਾ ਹੈ।

ਵਨਡੇ ਵਿਸ਼ਵ ਕੱਪ ‘ਚ ਟੀਮ ਇੰਡੀਆ ਅਜੇਤੂ ਹੈ

ਭਾਰਤੀ ਟੀਮ ਨੇ ਪਾਕਿਸਤਾਨ ਖਿਲਾਫ ਵਨਡੇ ਵਿਸ਼ਵ ਕੱਪ ‘ਚ ਅੱਜ ਤੱਕ ਹਾਰ ਦਾ ਮੂੰਹ ਨਹੀਂ ਦੇਖਿਆ ਹੈ। ਦੋਵਾਂ ਟੀਮਾਂ ਵਿਚਾਲੇ ਕੁੱਲ 7 ਮੁਕਾਬਲੇ ਹੋਏ ਹਨ ਅਤੇ ਟੀਮ ਇੰਡੀਆ ਨੇ ਸਾਰੇ 7 ਵਾਰ ਜਿੱਤ ਦਰਜ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਦੀ ਆਖਰੀ ਵਾਰ 2019 ਵਿੱਚ ਇੰਗਲੈਂਡ ਦੀ ਧਰਤੀ ਉੱਤੇ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਹੋਈ ਸੀ, ਜਦੋਂ ਭਾਰਤੀ ਟੀਮ ਨੇ ਇੱਕ ਤਰਫਾ ਅੰਦਾਜ਼ ਵਿੱਚ ਜਿੱਤ ਦਰਜ ਕੀਤੀ ਸੀ।v

Video