India News

ਓਲੰਪਿਕ ਖੇਡਾਂ ‘ਚ ਸਿਰਫ਼ ਇਕ ਵਾਰ ਖੇਡਿਆ ਗਿਆ ਕ੍ਰਿਕਟ ਮੈਚ, ਜਾਣੋ ਉਦੋਂ ਕੌਣ ਬਣਿਆ ਸੀ ਚੈਂਪੀਅਨ?

128 ਸਾਲ ਤੋਂ ਬਾਅਦ ਓਲੰਪਿਕ ‘ਚ ਇਕ ਵਾਰ ਫਿਰ ਕ੍ਰਿਕਟ ਖੇਡਿਆ ਜਾਵੇਗਾ। ਆਈਓਸੀ ਨੇ ਲਾਸ ਏਂਜਲਸ ਓਲੰਪਿਕ 2028 ਵਿਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਖੇਡ ਸਿਰਫ਼ 1900 ਵਿਚ ਪੈਰਿਸ ‘ਚ ਓਲੰਪਿਕ ਵਿੱਚ ਖੇਡੀ ਗਈ ਸੀ। ਉਸ ਸਮੇਂ ਚਾਰ ਟੀਮਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਗ੍ਰੇਟ ਬ੍ਰਿਟੇਨ, ਫਰਾਂਸ, ਨੀਦਰਲੈਂਡ ਅਤੇ ਬੈਲਜ਼ੀਅਮ ਦੇ ਨਾਂ ਸ਼ਾਮਿਲ ਸਨ ਪਰ ਨੀਂਦਰਲੈਂਡ ਅਤੇ ਬੈਲਜ਼ੀਅਮ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਨਾਂ ਵਾਪਸ ਲੈ ਲਏ ਸਨ, ਜਿਸ ਤੋਂ ਬਾਅਦ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਵਿਚਾਲੇ ਸੋਨ ਤਗ਼ਮੇ ਲਈ ਖਿਤਾਬੀ ਜੰਗ ਹੋਈ। ਜਾਣਦੇ ਹਾਂ ਉਸ ਮੈਚ ‘ਚ ਕਿਹੜੀ ਟੀਮ ਜਿੱਤੀ ਤੇ ਕਿਹੜੇ ਖਿਡਾਰੀ ਚਮਕੇ :-

128 ਸਾਲ ਪਹਿਲਾਂ ਖੇਡੇ ਗਏ ਕ੍ਰਿਕਟ ਮੈਚ ਦਾ ਕੀ ਰਿਹਾ ਹਾਲ

ਗੱਲ ਹੈ 20 ਅਗਸਤ 1900 ਦੀ, ਜਦੋਂ ਓਲੰਪਿਕ ਵਿਚ ਕ੍ਰਿਕਟ ਦਾ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿਚਕਾਰ ਖੇਡਿਆ ਗਿਆ ਸੀ। ਪਹਿਲਾਂ ਟੈਸਟ ਮੈਚ ਪੰਜ ਦਿਨ ਚੱਲਦੇ ਸਨ ਪਰ ਓਲੰਪਿਕ ‘ਚ ਇਹ ਮੈਚ ਸਿਰਫ਼ ਦੋ ਦਿਨ ਹੀ ਚੱਲਿਆ ਅਤੇ ਦੋਵਾਂ ਟੀਮਾਂ ਨੇ ਦੋ-ਦੋ ਵਾਰ ਬੱਲੇਬਾਜ਼ੀ ਕੀਤੀ। ਓਲੰਪਿਕ ਖੇਡਾਂ ਵਿਚ ਕ੍ਰਿਕਟ ਆਪਣੀ ਮਹੱਤਤਾ ਮੁੜ ਹਾਸਿਲ ਨਹੀਂ ਕਰ ਸਕੀ। ਹਾਲਾਂਕਿ ਟੀਮ ‘ਚ 11 ਨਹੀਂ ਸਗੋਂ 12 ਖਿਡਾਰੀ ਮੌਜੂਦ ਸਨ। ਇਹ ਘੱਟ ਸਕੋਰ ਵਾਲਾ ਮੈਚ ਸਾਬਿਤ ਹੋਇਆ, ਜਿਸ ਵਿਚ ਬਰਤਾਨੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ਼ 117 ਦੌੜਾਂ ‘ਤੇ ਆਊਟ ਹੋ ਗਈ। ਟੀਮ ਲਈ ਫਰੈਡਰਿਕ ਕਮਿੰਗ ਨੇ 38 ਦੌੜਾਂ ਦੀ ਪਾਰੀ ਖੇਡੀ, ਜੋ ਸਭ ਤੋਂ ਵੱਧ ਸੀ, ਜਦੋਂਕਿ ਫਰਾਂਸੀਸੀ ਗੇਂਦਬਾਜ਼ ਡਬਲਿਊ ਐਂਡਰਸਨ ਨੇ ਚਾਰ ਵਿਕਟਾਂ ਲਈਆਂ।

ਇਸ ਦੇ ਜਵਾਬ ‘ਚ ਫਰਾਂਸ ਦੀ ਟੀਮ ਸਿਰਫ 78 ਦੌੜਾਂ ‘ਤੇ ਹੀ ਸਿਮਟ ਗਈ ਅਤੇ ਟੀਮ ਦੇ ਸਿਰਫ ਦੋ ਬੱਲੇਬਾਜ਼ 10 ਦੌੜਾਂ ਹੀ ਬਣਾ ਸਕੇ। ਬ੍ਰਿਟੇਨ ਦੇ ਐੱਫਡਬਲਿਊ ਕ੍ਰਿਸ਼ਚੀਅਨ ਸੱਤ ਵਿਕਟਾਂ ਲੈ ਕੇ ਸਰਵੋਤਮ ਗੇਂਦਬਾਜ਼ ਬਣੇ। ਇਸ ਤਰ੍ਹਾਂ ਬ੍ਰਿਟੇਨ ਨੂੰ 39 ਦੌੜਾਂ ਦੀ ਲੀਡ ਮਿਲ ਗਈ। ਆਪਣੀ ਪਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਫਰਾਂਸ ਨੂੰ ਸੋਨ ਤਗਮਾ ਜਿੱਤਣ ਲਈ 185 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਦੂਜੀ ਪਾਰੀ ਵਿਚ ਬੀਚਕ੍ਰਾਫਟ (54) ਅਤੇ ਐਲਫ੍ਰੇਡ ਬੋਵਰਮੈਨ ਨੇ 59 ਦੌੜਾਂ ਬਣਾਈਆਂ, ਜਦੋਂਕਿ ਐਫ ਰੌਕਸ ਦੂਜੀ ਪਾਰੀ ਵਿਚ ਤਿੰਨ ਵਿਕਟਾਂ ਲੈ ਕੇ ਫਰਾਂਸ ਲਈ ਸਰਵੋਤਮ ਗੇਂਦਬਾਜ਼ ਰਿਹਾ।

ਫਰਾਂਸ ਦੀ ਟੀਮ ਦੂਜੀ ਪਾਰੀ ‘ਚ 26 ਦੌੜਾਂ ‘ਤੇ ਢਹਿ ਗਈ ਅਤੇ ਉਸ ਦੇ 6 ਬੱਲੇਬਾਜ਼ ਖਾਤਾ ਖੋਲ੍ਹਣ ‘ਚ ਨਾਕਾਮ ਰਹੇ। ਗ੍ਰੇਟ ਬ੍ਰਿਟੇਨ ਲਈ ਮੋਂਟੇਗੁ ਟੋਲਰ ਨੇ ਪਾਰੀ ‘ਚ 9 ਦੌੜਾਂ ‘ਤੇ 7 ਵਿਕਟਾਂ ਲਈਆਂ ਅਤੇ ਗ੍ਰੇਟ ਬ੍ਰਿਟੇਨ ਨੇ ਫਾਈਨਲ ਮੈਚ 158 ਦੌੜਾਂ ਨਾਲ ਜਿੱਤ ਕੇ ਕ੍ਰਿਕਟ ‘ਚ ਸੋਨ ਤਗਮਾ ਜਿੱਤਿਆ।

Video