ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਬਠਿੰਡਾ ਆਰਟੀਏ ਸਕੱਤਰ ਨੇ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਡੀਟੀਸੀ ਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ’ਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12, ਜੁਝਾਰ ਬੱਸ ਸਰਵਿਸ ਦੇ 7 ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਿਲ ਹਨ। ਇਸ ਸਬੰਧੀ ਆਰਟੀਏ ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਤੇ ਜਲੰਧਰ ਦੇ ਆਰਟੀਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ’ਚ ਨਾ ਪਾਇਆ ਜਾਵੇ।
ਇਵੇਂ ਹੀ ਜਿਨ੍ਹਾਂ ਟਾਈਮ ਟੇਬਲਾਂ ’ਚ ਇਹ ਪਰਮਿਟ ਹਨ, ਨੂੰ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜੀਐੱਮ ਪੀਆਰਟੀਸੀ ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਨ੍ਹਾਂ ਪਰਮਿਟਾਂ ’ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਬੱਸ ਸਟੈਂਡ ’ਤੇ ਰੋਕੀਆਂ ਜਾਣ। ਪੱਤਰ ਅਨੁਸਾਰ ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਪਰਮਿਟ ਦਫ਼ਤਰ ’ਚ ਜਮ੍ਹਾਂ ਕਰਵਾਉਣ।
ਸੂਬੇ ਦੀ ‘ਆਪ’ ਸਰਕਾਰ ਦੀ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਬੱਸਾਂ ਖ਼ਿਲਾਫ਼ ਹੁਣ ਤਕ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ ਤੱਤਕਾਲੀ ਟਰਾਂਸਪੋਰਟ ਮੰਤਰੀ ਰਾਜ ਵੜਿੰਗ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਵਿਰੁੱਧ ਕਾਰਵਾਈ ਕੀਤੀ ਸੀ।
ਇਹ ਪਰਮਿਟ ਕੀਤੇ ਗਏ ਹਨ ਰੱਦ
ਡੱਬਵਾਲੀ ਟਰਾਂਸਪੋਰਟ ਕੰਪਨੀ ਬਠਿੰਡਾ। ਜਲੰਧਰ-ਅਬੋਹਰ, ਅਬੋਹਰ-ਲੁਧਿਆਣਾ, ਅਬੋਹਰ-ਜਲੰਧਰ। ਡੱਬਵਾਲੀ-ਜਲੰਧਰ 2, ਪਟਿਆਲਾ-ਮੁਕਤਸਰ, ਪਟਿਆਲਾ-ਅਬੋਹਰ 2, ਪਟਿਆਲਾ-ਅਬੋਹਰ ਵਾਇਆ ਬਰਨਾਲਾ-ਬਠਿੰਡਾ, ਲੁਧਿਆਣਾ-ਬਠਿੰਡਾ, ਪਟਿਆਲਾ-ਫਾਜ਼ਿਲਕਾ, ਮੋਹਾਲੀ-ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਤਲਵੰਡੀ ਸਾਬੋ।
—
ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ
ਅਬੋਹਰ-ਲੁਧਿਆਣਾ, ਪਟਿਆਲਾ-ਮੁਕਤਸਰ, ਪਟਿਆਲਾ-ਫਾਜ਼ਿਲਕਾ, ਪਟਿਆਲਾ-ਅਬੋਹਰ, ਪਟਿਆਲਾ-ਫਾਜ਼ਲਿਕਾ, ਅਬੋਹਰ-ਲੁਧਿਆਣਾ, ਪਟਿਆਲਾ-ਸੰਗਰੂਰ, ਮੁਕਤਸਰ-ਲੁਧਿਆਣਾ, ਬਠਿੰਡਾ-ਨੰਗਲ, ਜਲੰਧਰ-ਬਠਿੰਡਾ, ਪਟਿਆਲਾ-ਕਪੂਰਥਲਾ ਦੇ ਰੂਟ ਰੱਦ ਕੀਤੇ ਗਏ ਹਨ।
—
ਜੁਝਾਰ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ, ਲੁਧਿਆਣਾ
ਫ਼ਰੀਦਕੋਟ-ਲੁਧਿਆਣਾ ਵਾਇਆ ਮੁੱਦਕੀ-ਤਲਵੰਡੀ ਭਾਈ-ਮੋਗਾ-ਜਗਰਾਉਂ-ਮੁਲਾਨਪੁਰ, 3 ਮੋਗਾ-ਲੁਧਿਆਣਾ ਵਾਇਆ ਜਗਰਾਓਂ-ਮੁਲਾਪੁਰ, ਫ਼ਿਰੋਜ਼ਪੁਰ-ਲੁਧਿਆਣਾ ਵਾਇਆ ਮੋਗਾ ਤੇ ਮੋਗਾ-ਲੁਧਿਆਣਾ ਵਾਇਆ ਜਗਰਾਉਂ-ਮੁਲਾਂਪੁਰ ਸ਼ਾਮਲ ਹਨ।
—
ਨਿਊ ਦੀਪ ਮੋਟਰਜ਼, ਗਿੱਦੜਬਾਹਾ
ਅਬੋਹਰ-ਅੰਮ੍ਰਿਤਸਰ ਵਾਇਆ ਮਲੋਟ-ਮੁਕਤਸਰ-ਕੋਟਕਪੂਰਾ, ਬਠਿੰਡਾ-ਪੱਟੀ ਵਾਇਆ ਗੋਨਿਆਣਾ-ਜੈਤੋ-ਕੋਟਕਪੂਰਾ-ਫਰੀਦਕੋਟ-ਮੁਦਕੀ-ਤਲਵੰਡੀ ਭਾਈ-ਜੀਰਾ-ਮੱਖੂ-ਹਰੀਕੇ-ਕੀਰਤਵਾਲ-ਤੁੰਗ-ਭਾਗੋ ਅਤੇ ਅਬੋਹਰ-ਅੰਮ੍ਰਿਤਸਰ-ਕੋਟਕਪੂਰਾ-ਮਲੋਟਸਰ-ਕੋਟਕਪੂਰਾ-ਫਰੀਦਕੋਟ ਵਾਇਆ-ਜੀਰਾ-ਹਰੀਕੇ-ਤਰਨਤਾਰਨ ਸ਼ਾਮਲ ਹਨ।
—
ਚਾਰ ਇਹ ਪਰਮਿਟ ਹੋਏ ਹਨ ਰੱਦ
ਬਠਿੰਡਾ ਬੱਸ ਕੰਪਨੀ ਦੀ ਡੁੱਗਰੀ-ਫ਼ਰੀਦਕੋਟ ਵਾਇਆ ਲੁਧਿਆਣਾ, ਵਿਕਟਰੀ ਬੱਸ ਟਰਾਂਸਪੋਰਟ ਕੰਪਨੀ ਦੀ ਮੋਗਾ ਦੀ ਮੁਕਤਸਰ-ਲੁਧਿਆਣਾ ਵਾਇਆ ਕੋਟਕਪੂਰਾ-ਬਾਗਾਪੁਰਾਣਾ-ਮੋਗਾ-ਅਜੀਤਵਾਲ-ਜਗਰਾਓਂ-ਮੁਲਾਨਪੁਰ, ਹਰਵਿੰਦਰਾ ਹਾਈਵੇ ਬੱਸ ਸਰਵਿਸ ਮੋਗਾ ਦੀ ਲੁਧਿਆਣਾ-ਸ਼੍ਰੀਗੜ੍ਹਾ-ਮੁਕਤਸਰ-ਕੋਟਕਪੂਰਾ-ਕੋਟਕਪੂਰਾ-ਮੁਕਤਸਰ-ਮੁਕਤਸਰ-ਜਗਰਾਓਂ, ਸਰਾਏ ਨਾਗਾਂ ਤੇ ਐਕਸ-ਸਰਵਿਸਮੈਨ ਟਰਾਂਸਪੋਰਟ ਕੰਪਨੀ ਮੋਗਾ ਦੀ ਮੋਗਾ-ਤਲਵੰਡੀ ਸਾਬੋ ਵਾਇਆ ਬੱਧਨੀ-ਨਿਹਾਲ ਸਿੰਘ ਵਾਲਾ-ਰਾਮਪੁਰਾ-ਮੌੜ ਦੇ ਪਰਮਿਟ ਰੱਦ ਕੀਤੇ ਗਏ ਹਨ।