India News

ਐੱਸਵਾਈਐੱਲ ਦਾ ਮਾਮਲਾ : ਸਮਾਂ ਬਹਿਸ ਦਾ ਨਹੀਂ ਬਲਕਿ ਗੱਲਬਾਤ ਰਾਹੀਂ ਹੱਲ ਕੱਢਣ ਦੀ ਜ਼ਰੂਰਤ – ਸੀਨੀਅਰ ਵਕੀਲ ਫੂਲਕਾ

ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਰਾਜਸੀ ਵਿਰੋਧੀਆਂ ਨੂੰ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ’ਤੇ 1 ਨਵੰਬਰ ਨੂੰ ਬਹਿਸ ਦੀ ਦਿੱਤੀ ਗਈ ਚੁਣੌਤੀ ’ਤੇ ਪ੍ਰਤੀਕ੍ਰਿਆਂ ਦਿੰਦਿਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਇਹ ਬਹਿਸ ਦਾ ਨਹੀਂ, ਗੱਲਬਾਤ ਦਾ ਸਮਾਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐੱਚਐੱਸ ਫੂੁਲਕਾ ਨੇ ਕਿਹਾ ਕਿ ਐੱਸਵਾਈਐੱਲ ਦੀ ਸਮੱਸਿਆ ਦੀ ਜੜ੍ਹ ਤੱਕ ਜਾਣ ਦੀ ਲੋੜ ਹੈ। ਫੂਲਕਾ ਨੇ ਕਿਹਾ ਕਿ ਸਿਆਸਤਦਾਨ ਹੋਣ ਦਾ ਮਤਲਬ ਇਹ ਨਹੀਂ ਕਿ ਸਟੇਜ ’ਤੇ ਜਾ ਕੇ ਦੂਜਿਆਂ ਦੀ ਆਲੋਚਨਾ ਕਰਦਾ ਰਹੇ।

ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਵਿਚ ਬਹਿਸ ਕਰ ਕੇ ਇਸ ਫਰਮਾਨ ਨੂੰ ਲਾਗੂ ਕਰਨ ਲਈ ਲੰਬਿਤ ਰੱਖਿਆ ਹੋਇਆ ਹੈ। ਹੁਣ ਤੱਕ ਦੀਆਂ ਸਰਕਾਰਾਂ ਨੇ ਪੰਜਾਬ ਦਾ ਪੱਖ ਚੰਗੀ ਤਰ੍ਹਾਂ ਪੇਸ਼ ਕੀਤਾ ਹੈ। ਫੂਲਕਾ ਨੇ ਕਿਹਾ ਕਿ ਹਰਿਆਣਾ ਨੂੰ ਲੁੜੀਂਦਾ ਪਾਣੀ ਲੈਣ ਲਈ ਸ਼ਾਰਦਾ-ਯਮੁਨਾ Çਲੰਕ ਨਹਿਰ ’ਤੇ ਗੱਲਬਾਤ ਹੋਣੀ ਚਾਹੀਦੀ ਹੈ। ਐੱਸਵਾਈਐੱਲ ਸਮੱਸਿਆ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਆਪਸ ਵਿਚ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ।

ਫੂਲਕਾ ਨੇ ਕਿਹਾ ਕਿ ਇਸ ਸਮੱਸਿਆ ਦਾ ਮੁੱਖ ਕਾਰਨ 1976 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਿਆ ਗਿਆ ਵਿਵਾਦਤ ਫ਼ੈਸਲਾ ਸੀ। ਜਿਸ ਦੇ ਆਧਾਰ ’ਤੇ ਹਰਿਆਣਾ ਸੁਪਰੀਮ ਕੋਰਟ ਗਿਆ ਸੀ। ਜਦੋਂ ਕਿ ਪ੍ਰਧਾਨ ਮੰਤਰੀ ਨੂੰ ਪਾਣੀ ਦੇ ਵਿਵਾਦ ’ਤੇ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਪ੍ਰਧਾਨ ਮੰਤਰੀ ਕੋਲ ਜਾਣਾ ਚਾਹੀਦਾ ਹੈ। ਜੇਕਰ 1976 ਦਾ ਉਹ ਫ਼ੈਸਲਾ ਉਲਟਾ ਦਿੱਤਾ ਜਾਵੇ ਤਾਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਸਦੇ ਲਈ ਸਾਰੀਆਂ ਪਾਰਟੀਆਂ ਨੂੰ ਇਕ ਮੰਚ ’ਤੇ ਆਉਣਾ ਹੋਵੇਗਾ। ਫੂਲਕਾ ਨੇ ਕਿਹਾ ਕਿ ਇਹ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਸਮਾਂ ਨਹੀਂ ਹੈ, ਕਿਸ ਨੇ ਧੋਖਾ ਦਿੱਤਾ, ਕੌਣ ਦੋਸ਼ੀ ਹੈ। ਇਹ ਸੋਚਣ ਦਾ ਸਮਾਂ ਹੈ ਕਿ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ।

ਫੂਲਕਾ, ਗਾਂਧੀ ਜਾਂ ਸੰਧੂ ਦੇ ਨਾਂ ’ਤੇ ਮੁੱਖ ਮੰਤਰੀ ਨੂੰ ਕੀ ਇਤਰਾਜ਼ : ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰਨ ਕਿ ਉਨ੍ਹਾਂ ਨੂੰ 1 ਨਵੰਬਰ ਨੂੰ ਹੋਣ ਵਾਲੀ ਬਹਿਸ ਦੀ ਨਿਗਰਾਨੀ ਲਈ ਕੰਵਰ ਸੰਧੂ, ਡਾ. ਧਰਮਵੀਰ ਗਾਂਧੀ, ਐੱਚਐੱਸ ਫੂਲਕਾ ਦੇ ਨਾਵਾਂ ’ਤੇ ਕੀ ਇਤਰਾਜ਼ ਹੈ। ਜਾਖੜ ਨੇ ਐਕਸ ’ਤੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਚਰਚਾ ਕਰਨੀ ਹੈ ਤਾਂ ਉਨ੍ਹਾਂ ਨੂੰ ਵੀ ਬੁਲਾਓ, ਨਹੀਂ ਤਾਂ ਬਹਿਸ ਹੋਵੇਗੀ। ਦੱਸ ਦਈਏ ਕਿ ਜਾਖੜ ਨੇ ਬਹਿਸ ਦੀ ਅਗਵਾਈ ਕਰਨ ਲਈ ਤਿੰਨ ਨੇਤਾਵਾਂ ਦੇ ਨਾਵਾਂ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਮੁੱਖ ਮੰਤਰੀ ਨੇ ਇਨ੍ਹਾਂ ਤਿੰਨਾਂ ਨਾਵਾਂ ਬਾਰੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਹ ਤਿੰਨੋਂ ਆਗੂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਤੇ ਸਿਆਸਤ ਛੱਡ ਚੁੱਕੇ ਹਨ।

Video