ਅਟਲਾਂਟਾ ਦੇ ਹਾਰਟਸਫੀਲਡ ਜੈਕਸਨ ਏਅਰਪੋਰਟ ‘ਤੇ ਇੱਕ ਬਹੁਤ ਹੀ ਬੁਰੀ ਘਟਨਾ ਵਾਪਰਨ ਦੀ ਖਬਰ ਹੈ, ਏਅਰਪੋਰਟ ‘ਤੇ ਡੈਲਟਾ ਏਅਰਲਾਈਨ ਦੇ ਜਹਾਜ ਦਾ ਟਾਇਰ ਬਦਲਣ ਦੀ ਕੋਸ਼ਿਸ਼ ਦੌਰਾਨ ਟਾਇਰ ਫਟਣ ਕਾਰਨ 2 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਤੇ ਇੱਕ ਜਣੇ ਦੇ ਗੰਭੀਰ ਜਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੋਨਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ, ਦੋਨਾਂ ਵਿੱਚੋਂ ਇੱਕ ਡੈਲਟਾ ਦਾ ਕਰਮਚਾਰੀ ਤੇ ਇੱਕ ਕਾਂਟਰੇਕਟਰ ਸੀ।
ਜਹਾਜ ਦਾ ਟਾਇਰ ਫਟਣ ਕਾਰਨ 2 ਜਣਿਆਂ ਦੀ ਹੋਈ ਮੌਤ, ਇੱਕ ਦੀ ਹਾਲਤ ਗੰਭੀਰ
August 28, 2024
1 Min Read









