Local News

ਹੋਮ ਲੋਨ ਲੈਣ ਵਾਲਿਆਂ ਲਈ ਖੁਸ਼ਖਬਰੀ, ਘਰਾਂ ‘ਤੇ ਕਰਜੇ ਹੋਏ ਹੋਰ ਸਸਤੇ

ANZ ਬੈਂਕ ਨੇ ਅੱਜ ਹੋਮ ਲੋਨ ਲੈਣ ਵਾਲਿਆਂ ਲਈ ਵੱਡੀ ਖ਼ਬਰ ਦਿੱਤੀ ਹੈ। ਬੈਂਕ ਨੇ ਆਪਣੀਆਂ ਕੁਝ ਫਿਕਸਡ ਮਿਆਦੀ ਮੋਰਟਗੇਜ਼ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਉਹ ਆਪਣੀ ਮੁਕਾਬਲੇਦਾਰ ANZ ਦੇ ਰੇਟ ਦੇ ਬਰਾਬਰ ਆ ਗਿਆ ਹੈ। ASB ਨੇ 18 ਮਹੀਨੇ ਦੀ ਫਿਕਸਡ ਦਰ ਨੂੰ 10 ਬੇਸਿਸ ਪੌਇੰਟ ਘਟਾ ਕੇ 4.89% ਕਰ ਦਿੱਤਾ ਹੈ। ਇਹੀ ਰੇਟ ਕੱਲ੍ਹ ANZ ਨੇ ਵੀ ਘਟਾ ਕੇ ਲਾਗੂ ਕੀਤਾ ਸੀ, ਜੋ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ।

ਇਸ ਤੋਂ ਇਲਾਵਾ, ASB ਨੇ 6 ਮਹੀਨੇ ਦੀ ਫਿਕਸਡ ਦਰ 14 ਬੇਸਿਸ ਪੌਇੰਟ ਘਟਾ ਕੇ 5.45% ਕਰ ਦਿੱਤੀ ਹੈ। ਇੱਕ ਸਾਲ ਦੀ ਦਰ 4 ਬੇਸਿਸ ਪੌਇੰਟ ਘਟਾ ਕੇ ਹੁਣ 4.95% ਹੋ ਗਈ ਹੈ। ਤਿੰਨ ਸਾਲ ਦੀ ਫਿਕਸਡ ਦਰ ਵਿੱਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ — 20 ਬੇਸਿਸ ਪੌਇੰਟ — ਜਿਸ ਨਾਲ ਇਹ ਹੁਣ 5.15% ਹੋ ਗਈ ਹੈ।

ASB ਦੇ ਪਰਸਨਲ ਬੈਂਕਿੰਗ ਵਿਭਾਗ ਦੇ ਕਾਰਜਕਾਰੀ ਮੈਨੇਜਰ ਐਡਮ ਬੋਇਡ ਨੇ ਕਿਹਾ, “ਘਰ ਖਰੀਦਣ ਦੀ ਸੋਚ ਰੱਖਣ ਵਾਲੇ ਅਤੇ ਮੌਜੂਦਾ ਘਰ ਮਾਲਕ ਇਸ ਨੂੰ ਧਿਆਨ ਨਾਲ ਦੇਖ ਰਹੇ ਹਨ। ਅਸੀਂ ਜੋ ਨਵੇਂ ਫਿਕਸਡ ਅਤੇ ਵੈਰੀਏਬਲ ਰੇਟ ਲਿਆਏ ਹਾਂ, ਉਹ ਗਾਹਕਾਂ ਨੂੰ ਚੋਣ ਦੇਣ ਲਈ ਵਧੀਆ ਵਿਕਲਪ ਪੇਸ਼ ਕਰਦੇ ਹਨ।”

Video