ਭਾਰਤੀ ਕੌਂਸੂਲੇਟ ਨੇ ਦੁਬਾਰਾ ਸਾਫ ਕੀਤਾ ਹੈ ਕਿ ਅਰਜ਼ੀਆਂ ਦੇ ਨਾਲ ਪੂਰੇ ਦਸਤਾਵੇਜ਼ ਭੇਜਣਾ ਬਹੁਤ ਜ਼ਰੂਰੀ ਹੈ। ਅਧੂਰੀ ਅਰਜ਼ੀਆਂ ਕਾਰਨ ਕੌਂਸੂਲੇਟ ਦੇ ਸਮੇਂ ਦੀ ਬਰਬਾਦੀ ਹੋ ਰਹੀ ਹੈ ਤੇ ਸਟਾਫ ‘ਤੇ ਵਾਧੂ ਬੋੋਝ ਪੈ ਰਿਹਾ ਹੈ।
ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਐਪਲੀਕੇਸ਼ਨ ਦੀ ਸੁਣਵਾਈ ਸਮੇਂ ਸਿਰ ਹੋਏ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ।
*ਸਭ ਤੋਂ ਆਮ ਗਲਤੀਆਂ:*
• ਦਸਤਖਤ ਨਾ ਕੀਤੀ ਹੋਈ ਅਰਜ਼ੀ
• ਭੁਗਤਾਨ ਦਾ ਸਬੂਤ ਨਾ ਹੋਣਾ
• Personal Particulars Form ਦੀ ਘਾਟ
• Annexure-E ਜਾਂ Visa ਦੀ ਕਾਪੀ ਨਾ ਹੋਣਾ
• Passport Change ਲਈ ਸਹਾਇਕ ਦਸਤਾਵੇਜ਼ ਨਾ ਹੋਣਾ
• ਵਿਆਹ ਸਬੰਧੀ ਦਸਤਾਵੇਜ਼ (ਵਿਵਾਹ ਸਰਟੀਫਿਕੇਟ)
• ਨਵਾਂ ਪਤਾ (NZ ਜਾਂ ਭਾਰਤ) ਸਾਬਤ ਕਰਨ ਵਾਲਾ ਪ੍ਰੂਫ਼
• Minor applicants ਲਈ Annexure-D
ਕੌਂਸੂਲੇਟ ਨੇ ਕਿਹਾ ਕਿ ਉਹ Applicants ਨੂੰ ਫੋਨ ਤੇ ਈਮੇਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਕਈ ਵਾਰ ਸਟਾਫ ਦੇ ਜਿਆਦਾ ਵਿਅਸਤ ਹੋਣ ਕਾਰਨ ਅਜਿਹਾ ਸੰਭਵ ਵੀ ਨਹੀਂ ਹੋ ਸਕਦਾ ਕਿ ਸਾਰਿਆਂ ਨੂੰ ਵਾਰ-ਵਾਰ ਸੰਪਰਕ ਕੀਤਾ ਜਾਏ।
*ਹੁਣ ਜੇਕਰ ਕਿਸੇ ਦੀ Passport ਜਾਂ Police Clearance Certificate (PCC) ਅਰਜ਼ੀ ਅਟਕੀ ਹੋਈ ਹੈ ਜਾਂ 3 ਹਫ਼ਤੇ ਤੱਕ ਕੋਈ ਅੱਪਡੇਟ ਨਹੀਂ ਮਿਲੀ, ਤਾਂ ਉਹ ਹਰ ਸ਼ੁੱਕਰਵਾਰ (ਸਿਰਫ Working day) ਸ਼ਾਮ 4 ਤੋਂ 5 ਵਜੇ ਤੱਕ ਕੌਂਸੂਲੇਟ ਆ ਸਕਦੇ ਹਨ।*
*ਕੌਂਸੂਲੇਟ ਦਾ ਨਵਾਂ ਪਤਾ:*
14ਵੀਂ ਮੰਜ਼ਿਲ, SAP ਬਿਲਡਿੰਗ, ਕਵੀਨ ਸਟ੍ਰੀਟ, ਆਕਲੈਂਡ।
ਸਭੇਰ 9:30 AM ਤੋਂ 12:30 PM
ਸ਼ਾਮ 4:00 PM ਤੋਂ 5:00 PM (ਕਾਰਜਦਿਨਾਂ ‘ਚ)
*ਐਪੋਇੰਟਮੈਂਟ ਲਈ ਲਿੰਕ:*
(ਗ੍ਰੀਵੈਂਸ ਮੀਟਿੰਗ ਲਈ ਐਪੋਇੰਟਮੈਂਟ ਦੀ ਲੋੜ ਨਹੀਂ)
Add Comment