ਲੰਬਾ ਸਮਾਂ ਮਾਪਿਆਂ ਨੂੰ ਨਿਊਜੀਲੈਂਡ ਆਪਣੇ ਨਾਲ ਰੱਖਣ ਦੀ ਚਾਹ ਹੁਣ ਹੋਏਗੀ ਪੂਰੀ

ਨਿਊਜੀਲੈਂਡ ਵਿੱਚ ਰਹਿ ਰਹੇ ਪ੍ਰਵਾਸੀ ਖਾਸਕਾਰ ਭਾਰਤੀ ਪਰਿਵਾਰਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਕੱਲ ਐਤਵਾਰ ਆਉਣ ਜਾ ਰਹੀ ਹੈ। ਸਰਕਾਰ ਵੱਲੋਂ ਕੱਲ ਮਾਪਿਆਂ ਨੂੰ ਵਿਜ਼ਟਰ ਵੀਜ਼ਾ ‘ਤੇ ਪੰਜ ਸਾਲ ਤੱਕ ਰਹਿਣ ਦੀ ਇਜਾਜ਼ਤ ਦੇਣ ਵਾਲੀ ਨਵੀਂ ਪਾਲਿਸੀ ਦਾ ਐਲਾਨ ਕੀਤਾ ਜਾਣਾ ਹੈ।

ਇਹ ਮਾਮਲਾ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਵੱਲੋਂ ਚੁੱਕਿਆ ਜਾ ਰਿਹਾ ਸੀ, ਤੇ ਇਲੈਕਸ਼ਨ ਤੋਂ ਪਹਿਲਾਂ ਵੀ ਸਾਰੇ ਮੁਖ ਪਾਰਟੀ ਆਗੂਆਂ ਕੋਲ ਇਹ ਮੰਗ ਸੁਪਰੀਮ ਸਿੱਖ ਸੁਸਾਇਟੀ ਵਲੋਂ ਕੀਤੀ ਜਾਂਦੀ ਰਹੀ ਹੈ। ਇਸ ਸਬੰਧੀ ਸਰਕਾਰ ‘ਤੇ ਲਗਾਤਾਰ ਦਬਾਅ ਬਣਾਇਆ ਗਿਆ ਅਤੇ ਹੁਣ ਆਖਿਰਕਾਰ ਇੱਕ ਸਹੀ ਪਾਸੇ ਪਹਿਲਾ ਕਦਮ ਲੈਂਦੇ ਹੋਏ ਇਹ ਵਧੀਆ ਪਾਲਿਸੀ ਲਿਆਂਦੇ ਜਾਣ ਦੀ ਸੰਭਾਵਨਾ ਹੈ।

ਪਰ ਹਜੇ ਵੀ ਕਈ ਸਵਾਲ ਹਨ, ਜੋ ਕੱਲ ਪਾਲਸੀ ਐਲਾਨੇ ਜਾਣ ਤੋਂ ਬਾਅਦ ਹੀ ਸਾਫ ਹੋਣਗੇ, ਉਹ ਸਵਾਲ ਹਨ:

• ਇਨਸ਼ੋਰੈਂਸ ਦੀ ਕੀਮਤ ਕਿੰਨੀ ਹੋਏਗੀ?

• ਵੀਜ਼ਾ ਫੀਸ ਦੇ ਨਵੇਂ ਦਰਜੇ ਕੀ ਹੋਣਗੇ?

• ਸਪੌਂਸਰ ਕਰਨ ਵਾਲੇ ਬੱਚਿਆਂ ਲਈ ਘੱਟੋ ਘੱਟ ਤਨਖਾਹ ਦੀ ਲੋੜ?

• ਮੈਡੀਕਲ ਪਰੌਬਲਮ ਵਾਲਿਆਂ ਲਈ ਕੀ ਪਾਬੰਦੀਆਂ ਲਾਗੂ ਹੋਣਗੀਆਂ?

• ਮਾਪਿਆਂ ਦੀ ਉਮਰ ਸੀਮਾ, ਬੀਮਾ ਅਤੇ ਰਹਾਇਸ਼ ਦੀ ਮਿਆਦ ਨੂੰ ਲੈ ਕੇ ਕੀ ਨਿਯਮ ਹੋਣਗੇ?

ਇਹ ਸਾਰੇ ਪੱਖ ਅਜੇ ਧੁੰਦਲੇ ਹਨ ਤੇ ਸਪਸ਼ਟਤਾ ਲਈ ਕੱਲ ਤੱਕ ਦੀ ਉਡੀਕ ਬਾਕੀ ਹੈ।

ਭਾਵੇਂ ਇਹ ਪਾਲਸੀ ਹਰ ਕਿਸੇ ਲਈ ਖੁਸ਼ੀ ਨਾ ਲੈਕੇ ਆਏ, ਪਰ ਨਿਊਜੀਲੈਂਡ ਰਹਿੰਦੇ ਪ੍ਰਵਾਸੀ ਭਾਈਚਾਰੇ ਲਈ ਇਹ ਆਸ ਦੀ ਕਿਰਨ ਵਜੋਂ ਦੇਖੀ ਜਾ ਰਹੀ ਹੈ। ਇਹ ਸਿਰਫ ਨੀਤੀ ਨਹੀਂ, ਇਕ ਤਜਰਬਾ ਹੋਵੇਗਾ ਕਿ ਕਿਵੇਂ ਇਮੀਗ੍ਰੇਸ਼ਨ ਸਿਸਟਮ ਪਰਿਵਾਰਕ ਮੁੱਲਾਂ ਨੂੰ ਮਾਨਤਾ ਦਿੰਦਾ ਹੈ।

ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੀ ਟੀਮ ਵੱਲੋਂ ਇਹ ਮੰਗ ਸਾਰੀਆਂ ਪਾਰਟੀਆਂ ਕੋਲ ਲਗਾਤਾਰ ਲੰਬੇ ਸਮੇਂ ਤੋਂ ਰੱਖੀ ਗਈ ਸੀ ਅਤੇ ਹੁਣ ਲਗਦਾ ਹੈ ਕਿ ਇਸ ਸਭ ਦਾ ਅਸਰ ਸਾਹਮਣੇ ਆਇਆ ਹੈ।

Video